ਹਰਿਆਣਾ ਅਤੇ ਪੰਜਾਬ ਦੀਆਂ ਸਰਕਾਰਾਂ ਵੀ ਇਸ ਵਿਸਥਾਰ ਲਈ ਸਰਗਰਮ ਹਨ। ਸੂਬਿਆਂ ਵੱਲੋਂ ਏਅਰਲਾਈਨਜ਼ ਨੂੰ ਸ਼ੁਰੂਆਤੀ ਆਪ੍ਰੇਸ਼ਨਸ ਲਈ ਕੈਸ਼ ਇੰਸੈਟਿਵ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਕੰਪਨੀਆਂ ਨੂੰ ਰੂਟ ਸ਼ੁਰੂ ਕਰਨ ਵਿਚ ਸ਼ੁਰੂਆਤੀ ਵਿੱਤੀ ਰਾਹਤ ਮਿਲ ਸਕੇ। ਇਸ ਕਦਮ ਨਾਲ ਏਅਰਲਾਈਨਜ਼ ਦੀ ਦਿਲਚਸਪੀ ਵਧਣ ਦੀ ਪੂਰੀ ਉਮੀਦ ਹੈ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਹੁਣ ਵੱਡੇ ਕੌਮਾਂਤਰੀ ਵਿਸਥਾਰ ਦੀ ਦਿਸ਼ਾ ਵਿਚ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ। ਏਅਰਪੋਰਟ ਅਥਾਰਟੀ ਨੇ ਵੱਧਦੀ ਮੰਗ ਅਤੇ ਖੇਤਰੀ ਆਰਥਿਕ ਸਰਗਰਮੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਚਾਰ ਨਵੇਂ ਕੌਮਾਂਤਰੀ ਰੂਟ ਸ਼ੁਰੂ ਕਰਨ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਤਜਵੀਜ਼ਸ਼ੁਦਾ ਰੂਟ ਬੈਂਕਾਕ, ਮਲੇਸ਼ੀਆ, ਲੰਡਨ ਤੇ ਸਿੰਗਾਪੁਰ ਨਾਲ ਜੁੜਨਗੇ, ਜੋ ਕਿ ਟ੍ਰਾਈਸਿਟੀ ਨੂੰ ਏਸ਼ੀਆ ਤੇ ਯੂਰਪ ਦੇ ਪ੍ਰਮੁੱਖ ਹੱਬ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਏਅਰਪੋਰਟ ਦੇ ਸੀਈਓ ਅਜੈ ਵਰਮਾ ਮੁਤਾਬਕ ਕਈ ਕੌਮਾਂਤਰੀ ਏਅਰਲਾਈਨਜ਼ ਨਾਲ ਗੱਲਬਾਤ ਆਖ਼ਰੀ ਦੌਰ ਵਿਚ ਹੈ। ਏਅਰਪੋਰਟ ਮੈਨੇਜਮੈਂਟ ਦੀ ਕੋਸ਼ਿਸ਼ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਸਾਰੇ ਚਾਰਾਂ ਰੂਟਾਂ ’ਤੇ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਣ। ਕੌਮਾਂਤਰੀ ਕੁਨੈਕਟਵਿਟੀ ਵਧਣ ਨਾਲ ਸਿਰਫ਼ ਯਾਤਰੀਆਂ ਨੂੰ ਵੱਧ ਬਦਲ ਮਿਲਣਗੇ ਬਲਕਿ ਕਾਰੋਬਾਰ, ਐਕਸਪੋਰਟ, ਆਈਟੀ ਸੈਕਟਰ ਅਤੇ ਇੰਡਸਟ੍ਰੀਅਲ ਯੂਨਿਟਸ ਨੂੰ ਵੀ ਕੌਮਾਂਤਰੀ ਬਾਜ਼ਾਰਾਂ ਤੱਕ ਆਸਾਨ ਪਹੁੰਚ ਮਿਲੇਗੀ। ਹਰਿਆਣਾ ਅਤੇ ਪੰਜਾਬ ਦੀਆਂ ਸਰਕਾਰਾਂ ਵੀ ਇਸ ਵਿਸਥਾਰ ਲਈ ਸਰਗਰਮ ਹਨ। ਸੂਬਿਆਂ ਵੱਲੋਂ ਏਅਰਲਾਈਨਜ਼ ਨੂੰ ਸ਼ੁਰੂਆਤੀ ਆਪ੍ਰੇਸ਼ਨਸ ਲਈ ਕੈਸ਼ ਇੰਸੈਟਿਵ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਕੰਪਨੀਆਂ ਨੂੰ ਰੂਟ ਸ਼ੁਰੂ ਕਰਨ ਵਿਚ ਸ਼ੁਰੂਆਤੀ ਵਿੱਤੀ ਰਾਹਤ ਮਿਲ ਸਕੇ। ਇਸ ਕਦਮ ਨਾਲ ਏਅਰਲਾਈਨਜ਼ ਦੀ ਦਿਲਚਸਪੀ ਵਧਣ ਦੀ ਪੂਰੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਏਅਰਪੋਰਟ ਤੋਂ ਹਰ ਸਾਲ ਕਰੀਬ 42 ਲੱਖ ਯਾਤਰੀ ਸਫ਼ਰ ਕਰਦੇ ਹਨ ਅਤੇ ਘਰੇਲੂ ਕਾਰਗੋ ਪਿਛਲੇ ਸਾਲ ਦੀ ਤੁਲਨਾ ਵਿਚ 65 ਫ਼ੀਸਦੀ ਵਧਿਆ ਹੈ। ਇਹ ਅੰਕੜਾ ਦਰਸਾਉਂਦਾ ਹੈ ਕਿ ਟ੍ਰਾਈਸਿਟੀ ਨਾ ਸਿਰਫ਼ ਪ੍ਰਮੁੱਖ ਟ੍ਰੈਵਲ ਡੈਸਟੀਨੇਸ਼ਨ ਬਣ ਗਿਆ ਹੈ ਬਲਕਿ ਵਪਾਰਕ ਕੁਨੈਕਟਵਿਟੀ ਦਾ ਕੇਂਦਰ ਬਣ ਕੇ ਵੀ ਉਭਰ ਰਿਹਾ ਹੈ। ਅਜਿਹੇ ਵਿਚ ਨਵੇਂ ਕੌਮਾਂਤਰੀ ਰੂਟਸ ਇਸ ਵਾਧੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ। ਫ਼ਿਲਹਾਲ ਚੰਡੀਗੜ੍ਹ ਤੋਂ ਸਿਰਫ਼ ਦੋ ਕੌਮਾਂਤਰੀ ਉਡਾਣਾਂ ਦੁਬਾਈ ਅਤੇ ਆਬੂ-ਧਾਬੀ ਲਈ ਲਈ ਸੰਚਾਲਿਤ ਹੁੰਦੀਆਂ ਹਨ। ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਵੱਧ ਰੂਟ ਖੋਲ੍ਹੇ ਜਾਣ। ਨਵੇਂ ਰੂਟ ਸ਼ੁਰੂ ਹੋਣ ਨਾਲ ਵਿਦੇਸ਼ ਦੀਆਂ ਯਾਤਰਾਵਾਂ ਵਿਚ ਸੌਖ ਹੋਵੇਗੀ ਅਤੇ ਦਿੱਲੀ ਜਾਂ ਅੰਮ੍ਰਿਤਸਰ ਵਰਗੇ ਸ਼ਹਿਰਾਂ ’ਤੇ ਨਿਰਭਰਤਾ ਵੀ ਘਟੇਗੀ। ਏਅਰਪੋਰਟ ਅਥਾਰਟੀ ਦਾ ਦਾਅਵਾ ਹੈ ਕਿ ਇਹ ਵਿਸਥਾਰ ਟ੍ਰਾਈਸਿਟੀ ਨੂੰ ਕੌਮਾਂਤਰੀ ਪੱਧਰ ’ਤੇ ਨਵੀਂ ਪਛਾਣ ਦੇਵੇਗਾ ਅਤੇ ਆਉਣ ਵਾਲੇ ਸਾਲਾਂ ਵਿਚ ਚੰਡੀਗੜ੍ਹ ਉੱਤਰ ਭਾਰਤ ਦੇ ਪ੍ਰਮੁੱਖ ਕੌਮਾਂਤਰੀ ਹਵਾਈ ਹੱਬ ਦੇ ਰੂਪ ਵਿਚ ਉਭਰ ਸਕਦਾ ਹੈ।