ਚੰਡੀਗੜ੍ਹ : ਪੰਜਾਬ 'ਚ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣੀ ਰਣਨੀਤੀ ਦੇ ਬਲਬੂਤੇ ਕਾਂਗਰਸ ਨੂੰ ਜ਼ੋਰਦਾਰ ਇਕਪਾਸੜ ਜਿੱਤ ਦਿਵਾਉਣ ਵਾਲੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨਾਲ ਜੁੜ ਗਏ ਹਨ। ਅਮਰਿੰਦਰ ਸਿੰਘ ਨੇ ਖ਼ੁਦ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਮੁੱਖ ਸਲਾਹਕਾਰ ਨਿਯੁਕਤ ਕੀਤਾ ਹੈ। ਟਵੀਟ 'ਚ ਉਨ੍ਹਾਂ ਲਿਖਿਆ, 'ਪੰਜਾਬ ਦੇ ਲੋਕਾਂ ਦੀ ਭਲਾਈ ਲਈ ਇਕੱਠੇ ਕੰਮ ਕਰਨ ਲਈ ਤਤਪਰ ਹਾਂ।'

ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਵੀ ਕੈਪਟਨ ਦੀ ਜਿੱਤ 'ਚ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਦਸ ਸਾਲਾਂ ਤੋਂ ਸੱਤਾ ਤੋਂ ਬਾਹਰ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਬ੍ਰਾਂਡ ਦੇ ਰੂਪ 'ਚ ਸਥਾਪਿਤ ਕਰਨ 'ਚ ਪ੍ਰਸ਼ਾਂਤ ਕਿਸ਼ੋਰ ਸਫ਼ਲ ਰਹੇ। ਸ਼ੁਰੂਆਤ 'ਕਾਫੀ ਵਿਦ ਕੈਪਟਨ' ਤੋਂ ਕੀਤੀ ਗਈ। ਪ੍ਰਸ਼ਾਂਤ ਕਿਸ਼ੋਰ ਦੀ ਕਰੀਬ 600 ਪ੍ਰੋਫੈਸ਼ਨਲਾਂ ਦੀ ਟੀਮ ਨੇ ਦਿਨ-ਰਾਤ ਕੰਮ ਕਰ ਕੇ ਕੈਪਟਨ ਨੂੰ ਇਕ ਬ੍ਰਾਂਡ ਦੇ ਰੂਪ 'ਚ ਸਥਾਪਿਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਉਦੋਂ ਪ੍ਰਸ਼ਾਂਤ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪੰਜਾਬ 'ਚ ਕੈਪਟਨ ਦੀ ਮਹਾਰਾਜਾ ਵਾਲੇ ਅਕਸ ਨੂੰ ਖ਼ਤਮ ਕਰਨਾ ਸੀ, ਜਿਸ ਵਿਚ ਉਹ ਕਾਮਯਾਬ ਰਹੇ।

ਹੁਣ ਇਕ ਵਾਰ ਫਿਰ ਪੰਜਾਬ 'ਚ ਚੋਣਾਂ ਲਈ ਬਸ ਇਕ ਸਾਲ ਤੋਂ ਘੱਟ ਦਾ ਸਮਾਂ ਹੈ। ਇਸ ਵਾਰ ਸਰਕਾਰ ਸਾਹਮਣੇ ਚੁਣੌਤੀ ਹੋਵੇਗੀ ਕਿ ਉਹ ਕਿਵੇਂ ਦੁਬਾਰਾ ਲੋਕਾਂ ਦਾ ਵਿਸ਼ਾਲ ਹਾਸਲ ਕਰੇ। ਪ੍ਰਸ਼ਾਂਤ ਕਿਸ਼ੋਰ ਨੂੰ ਇਕ ਵਾਰ ਫਿਰ ਆਪਣੇ ਨਾਲ ਜੋੜ ਕੇ ਕੈਪਟਨ ਨੇ ਬਾਜ਼ੀ ਮਾਰੀ ਹੈ।

ਪ੍ਰਸ਼ਾਂਤ ਕਿਸ਼ੋਰ ਦੀਆਂ ਚੁਣੌਤੀਆਂ

ਇਕ ਰੁਪਏ ਤਨਖ਼ਾਹ ਲੈਣਗੇ ਪ੍ਰਸ਼ਾਂਤ

Posted By: Seema Anand