ਮਹਿਰਾ, ਖਰੜ:

ਸਥਾਨਕ ਜਨਤਾ ਚੌਕ 'ਚ ਪੈਂਦੇ ਸ਼੍ਰੀ ਨੈਣਾ ਦੇਵੀ ਮੰਦਰ ਵਿਖੇ ਸ਼੍ਰੀ ਮਦ ਭਾਗਵਤ ਕਥਾ ਅਤੇ ਸਪਤਾਹ ਗਿਆਨ ਯੱਗ ਦਾ ਆਯੋਜਨ ਸ਼੍ਰੀ ਨਿਰਮਲ ਗਿਰੀ ਦੀ ਦੇਖਰੇਖ 'ਚ 20 ਤੋਂ 26 ਸਤੰਬਰ ਤਕ ਕੀਤਾ ਜਾ ਰਿਹਾ ਹੈ। ਇਸ ਮੌਕੇ ਮੰਦਰ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਮਦ ਭਾਗਵਤ ਕਥਾ ਦਾ ਆਯੋਜਨ ਹਰ ਸਾਲ ਕਰਵਾਇਆ ਜਾਂਦਾ ਹੈ। ਜਿਸ 'ਚ ਵੱਡੀ ਗਿਣਤੀ 'ਚ ਸੰਤ ਮਹਾਤਮਾ ਭਾਗ ਲੈਂਦੇ ਹਨ ਅਤੇ ਭਾਗਵਤ ਕਥਾ ਰਸ ਦਾ ਆਨੰਦ ਮਾਨਦੇ ਹਨ। ਕਥਾ ਦਾ ਆਯੋਜਨ ਕਰਦਿਆਂ ਪੂਜਨੀਕ ਸ਼ਾਸਤਰੀ ਸੂਰਿਆਕਾਂਤ ਜੀ ਨੇ ਕਿਹਾ ਕਿ ਸ਼੍ਰੀ ਮਦ ਭਾਗਵਤ ਪ੍ਰਰਾਪਤੀ ਦਾ ਨਹੀਂ ਬਲਕਿ ਪੇ੍ਮ ਦਾ ਸਾਧਨ ਹੈ ਜਦੋਂ ਤਕ ਪੇ੍ਮ ਨਹੀਂ ਹੋਵੇਗਾ, ਪੇ੍ਮ ਪ੍ਰਰਾਪਤ ਨਹੀਂ ਹੋਵੇਗਾ ਇਸ ਲਈ ਸਾਨੂੰ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਪੇ੍ਮ ਕਰਨਾ ਹੋਵੇਗਾ। ਸ਼੍ਰੀ ਮਦ ਭਾਗਵਤ ਮੌਤ ਤੋਂ ਨਹੀਂ ਬਲਕਿ ਮੌਤ 'ਤੇ ਡਰ ਤੋਂ ਬਚਾਉਂਦੀ ਹੈ ਕਿ ਹੁਣ ਮਰਨਾ ਨਹੀਂ ਸਗੋਂ ਗੋਬਿੰਦ ਨੂੰ ਮਿਲਣਾ ਹੈ। ਜੋ ਹੋਣਾ ਹੈ ਉਹ ਹੋਵੇਗਾ ਹੀ, ਤਾਂ ਚਿੰਤਾ ਕਿਉਂ? ਚਿੱਤਾ ਅਤੇ ਚਿੰਤਾ ਦੋਨੋਂ ਸਕੀਆਂ ਭੈਣਾਂ ਹਨ, ਜਿੱਥੇ ਚਿੱਤਾ ਮਰਨ ਤੋਂ ਬਾਅਦ ਵਿਅਕਤੀ ਨੂੰ ਜਲਾਉਂਦੀ ਹੈ ਉਥੇ ਹੀ ਚਿੰਤਾ ਜਿਊਂਦੇ ਜੀ ਹੀ ਮਨੁੱਖ ਨੂੰ ਜਲਾਉਂਦੀ ਹੈ। ਇਸ ਕਾਰਨ ਸਾਨੂੰ ਚਿੰਤਾ ਛੱਡਕੇ ਪ੍ਰਭੂ ਦਾ ਚਿੰਤਨ ਕਰਨਾ ਚਾਹੀਦਾ ਹੈ।