ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪਬਲਿਕ ਰਿਲੇਸ਼ਨਜ਼ ਸੋਸਾਇਟੀ ਆਫ਼ ਇੰਡੀਆ ਦੇ ਚੰਡੀਗੜ੍ਹ ਚੈਪਟਰ ਵੱਲੋਂ ਸ਼ਨਿੱਚਰਵਾਰ ਨੂੰ 'ਨਿਊ ਟਰੈਂਡਜ਼ ਇਨ ਪੀਆਰ' ਵਿਸ਼ੇ 'ਤੇ ਆਧਾਰਤ 'ਪੀਆਰ ਸਿਖਰ ਸੰਮੇਲਨ-2019' ਦਾ ਆਯੋਜਨ ਕੀਤਾ ਗਿਆ।ਸੰਮੇਲਨ ਦੌਰਾਨ ਡਾ. ਸੇਨੂ ਦੁੱਗਲ ਵਧੀਕ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਨੂੰ ਬਿਹਤਰੀਨ ਲੋਕ ਸੰਪਰਕ ਅਧਿਕਾਰੀ' ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਸੇਨੂ ਦੁੱਗਲ ਦੀਆਂ ਸ਼ਾਨਦਾਰ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੇਨੂ ਦੁੱਗਲ ਨੇ ਜਿੱਥੇ ਬਿਹਤਰੀਨ ਲੋਕ ਸੰਪਰਕ ਅਧਿਕਾਰੀ ਦਾ ਕਾਰਜ ਬਾਖੂਬੀ ਨਿਭਾਇਆ, ਉਥੇ ਹੀ ਉਨ੍ਹਾਂ ਨੇ ਪੱਤਰਕਾਰਾਂ ਦੀ ਭਲਾਈ ਲਈ ਅਨੇਕਾਂ ਕਦਮ ਚੁੱਕਦੇ ਹੋਏ ਸਰਕਾਰ ਅਤੇ ਪੱਤਰਕਾਰਾਂ ਵਿਚਕਾਰ ਪੁੱਲ ਦੀ ਭੂਮਿਕਾ ਵਧੀਆ ਢੰਗ ਨਾਲ ਨਿਭਾਈ। ਇਸ ਮੌਕੇ ਕਵਿੱਕ ਰਿਲੇਸ਼ਨਜ਼ ਪ੍ਰਾਈਵੇਟ ਲਿਮਟਡ ਨੂੰ 'ਬੇਹਤਰੀਨ ਪੀਆਰ ਏਜੰਸੀ' ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ, ਜਦਕਿ ਪ੍ਰੋ. ਜਯੰਤ ਨਾਰਾਇਣ ਪੇਠਕਰ ਲੋਕ ਸੰਪਰਕ ਵਿਭਾਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ 'ਬੇਹਤਰੀਨ ਪੀਆਰ ਟੀਚਰ' ਐਵਾਰਡ ਨਾਲ ਸਨਮਾਨਿਆ ਗਿਆ। ਇਸ ਮੌਕੇ ਪੀਆਰਐੱਸਆੲਂੀ ਚੰਡੀਗੜ੍ਹ ਚੈਪਟਰ ਨੇ ਇੱਕ ਸੋਵੀਨਾਰ ਜਾਰੀ ਕਰਕੇ ਸਮੀਰ ਪਾਲ ਸਰੋ ਨੂੰ ਸਨਮਾਨਤ ਕੀਤਾ।

ਇਸ ਮੌਕੇ ਸਮੀਰ ਪਾਲ ਸਰੋ ਨੇ ਕਿਹਾ ਕਿ ਸੰਚਾਰ ਅਤੇ ਸੋਸ਼ਲ ਮੀਡੀਆ ਦੇ ਖੇਤਰ 'ਚ ਤਕਨੀਕੀ ਵਿਕਾਸ ਹੋਣ ਦੇ ਬਾਵਜੂਦ ਕਿਸੇ ਵੀ ਪੱਖ ਤੋਂ ਰਵਾਇਤੀ ਮੀਡੀਆ ਦੀ ਲੋੜ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਪੀਆਰ ਦੇ ਖੇਤਰ 'ਚ ਆ ਰਹੇ ਨਵੇਂ ਰੁਝਾਨਾਂ 'ਤੇ ਕੇਂਦਰਿਤ ਇਸ ਸਾਰਥਕ ਪੀਆਰ ਸੰਮੇਲਨ 'ਤੇ ਸੰਤੁਸ਼ਟੀ ਪ੫ਗਟਾਉਂਦਿਆਂ ਹਰਿਆਣਾ ਦੇ ਡੀਜੀ ਪੀਆਰ ਨੇ ਪੀਆਰਐੱਸਆਈ ਚੰਡੀਗੜ੍ਹ ਚੈਪਟਰ ਨੂੰ ਅਗਲਾ ਪੀਆਰ ਸਿਖਰ ਸੰਮੇਲਨ ਹਰਿਆਣਾ ਵੱਲੋਂ ਆਯੋਜਿਤ ਕਰਵਾਉਣ ਦੀ ਪੇਸ਼ਕਸ਼ ਕੀਤੀ।

ਸੰਮੇਲਨ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਨੇ ਸੋਸ਼ਲ ਮੀਡੀਆ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹੋਰ ਸਾਧਨਾਂ 'ਤੇ ਗੰਭੀਰ ਚਰਚਾ ਕੀਤੀ। ਹਿਮਾਚਲ ਪ੫ਦੇਸ਼ ਦੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਡਾਇਰੈਕਟਰ ਬੀਡੀ ਸ਼ਰਮਾ ਨੇ ਲੋਕ ਸੰਪਰਕ ਦੇ ਪੁਰਾਣੇ ਤੌਰ-ਤਰੀਕਿਆਂ ਅਤੇ ਆਧੁਨਿਕ ਤਕਨੀਕਾਂ 'ਤੇ ਵਿਸ਼ਲੇਸ਼ਣ ਕਰਦਿਆਂ ਕਿਹਾ ਤਕਨੀਕ ਦੇ ਬਦਲਣ ਨਾਲ ਸੈਕੰਡਾਂ 'ਚ ਸੂਚਨਾ ਦਾ ਅਦਾਨ-ਪ੫ਦਾਨ ਹੋ ਜਾਂਦਾ ਹੈ। ਆਪਣੇ ਵਿਚਾਰ ਪ੫ਗਟ ਕਰਦਿਆਂ ਪੀਆਰਐੱਸਆਈ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਵਿੱਖ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਲੋਕ ਸੰਪਰਕ ਦੇ ਕਾਰਜ ਖੇਤਰ 'ਤੇ ਵੱਡਾ ਅਸਰ ਕਰੇਗੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅਤੇ ਇੰਟਰਨੈਟ 'ਤੇ ਹਰ ਵਿਅਕਤੀ ਵੱਲੋਂ ਕੀਤੀ ਜਾਂਦੀ ਕਾਰਵਾਈ ਤੁਰੰਤ ਸੈਂਕੜੇ ਵੈਬਸਾਈਟਾਂ ਕੋਲ ਪਹੁੰਚ ਜਾਂਦੀ ਹੈ, ਜਿਸ ਤੋਂ ਉਹ ਕੰਪਨੀਆਂ ਹਰੇਕ ਸਬੰਧਤ ਵਿਅਕਤੀ ਦੀ ਨਿੱਜਤਾ ਤਕ ਪਹੰੁਚ ਬਣਾਉਂਦੀਆਂ ਹਨ। ਗਰੇਵਾਲ ਨੇ ਨਵੀਂ ਤਕਨਾਲੋਜੀ ਤੋਂ ਹਾਂ ਪੱਖੀ ਲਾਹਾ ਲੈਣ ਦੀ ਸਲਾਹ ਦਿੰਦਿਆਂ ਹਰੇਕ ਵਿਅਕਤੀ ਨੂੰ ਸੂਚਨਾ ਤਕਨੀਕ ਦੇ ਮਾਰੂ ਪ੫ਭਾਵਾਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ।