10ਸੀਐਚਡੀ 22ਪੀ

ਕੈਪਸਨ : ਿਫ਼ਲਮ ਦਾ ਪੋਸਟਰ ਜਾਰੀ ਕਰਦੇ ਹੋਏ ਕਲਾਕਾਰ

ਕੇਪੀ ਸ਼ਰਮਾ, ਜ਼ੀਰਕਪੁਰ

ਆਉਣ ਵਾਲੀ ਨਵੀਂ ਪੰਜਾਬੀ ਿਫ਼ਲਮ 'ਉੱਨੀ ਇੱਕੀ' 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਜਿਸ ਨੂੰ ਲੈ ਕੇ ਇਕ ਪ੍ਰਰੈੱਸ ਕਾਨਫਰੰਸ ਐੱਸਬੀਪੀ ਗਰੁੱਪ ਵੱਲੋਂ ਸੋਮਵਾਰ ਨੂੰ ਜ਼ੀਰਕਪੁਰ 'ਚ ਚੱਲ ਰਹੇ ਰੈਜੀਡੈਂਸੀਅਲ ਪ੍ਰਰੋਜੈਕਟ ਐੱਸਬੀਪੀ ਗੇਟਵੇ ਆਫ ਡ੍ਰੀਮਸ 'ਚ ਕਰਵਾਈ ਗਈ। ਪ੍ਰਰੈੱਸ ਕਾਨਫਰੰਸ ਦੌਰਾਨ ਐੱਸਬੀਪੀ ਗਰੁੱਪ ਦੇ ਪ੍ਰਬੰਧਨ ਦੇ ਮੈਂਬਰਾਂ ਨਾਲ ਿਫ਼ਲਮ ਦੀ ਟੀਮ ਵੀ ਮੌਜੂਦ ਸੀ।

ਇਸ ਮੌਕੇ ਿਫ਼ਲਮ 'ਚ ਮੁੱਖ ਭੂਮਿਮਾ ਨਿਭਾ ਰਹੇ ਜਗਜੀਤ ਸੰਧੂ, ਸਾਵਨ ਰੂਪਾਵਲੀ, ਲੱਕੀ ਧਾਲੀਵਾਲ ਅਤੇ ਅਮਨ ਸਿੱਧੂ ਦੇ ਨਾਲ ਿਫ਼ਲਮ ਨਿਰਦੇਸ਼ਕ ਅਤੇ ਨਿਰਮਾਤਾ ਵਿਪੁਲ ਕੰਬੋਜ, ਲਿਵਤਾਰ ਸਿੰਘ ਅਤੇ ਦਿਲਪ੍ਰਰੀਤ ਤੂਰ ਸ਼ਾਮਿਲ ਸਨ। ਜਿੱਥੇ ਉਨ੍ਹਾਂ ਨੇ ਿਫ਼ਲਮ 'ਚ ਕਿਰਦਾਰਾਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਅਨੁਭਵ ਬਾਰੇ ਦੱਸਿਆ।

ਇਸ ਤੋਂ ਬਾਅਦ ਐੱਸਬੀਪੀ ਗਰੁੱਪ ਦੇ ਵਾਈਸ ਪ੍ਰਧਾਨ ਅਤੇ ਬਿਜਨਸ ਹੈਡ ਰਮਨ ਸਿੰਗਲਾ ਨੇ ਕਿਹਾ, ਿਫ਼ਲਮ ਉੱਨੀ ਇੱਕੀ ਦੀ ਟੀਮ ਦਾ ਸਵਾਗਤ ਕਰਨ ਦੀ ਸਾਨੂੰ ਖੁਸ਼ੀ ਹੈ। 11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਿਫ਼ਲਮ 'ਉੱਨੀ ਇੱਕੀ' ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।