ਜੇਐੱਸ ਕਲੇਰ, ਜ਼ੀਰਕਪੁਰ:

ਜ਼ੀਰਕਪੁਰ ਖੇਤਰ ਅੰਦਰ ਲਗਾਤਾਰ ਜਾਰੀ ਕੰਸਟਰਕਸ਼ਨ ਦੇ ਕੰਮ, ਇਲਾਕੇ ਲਾਗੇ ਸਥਾਪਤ ਫੈਕਟਰੀਆਂ ਅਤੇ ਵਾਹਨਾਂ ਦੇ ਜਾਨਲੇਵਾ ਧੂੰਏ ਤੇ ਧੂੜ-ਮਿੱਟੀ ਦੇ ਕਣ ਦਾ ਪ੍ਰਦੂਸ਼ਣ ਵਧਣ ਕਾਰਨ ਮੰਗਲਵਾਰ ਤੜਕਸਾਰ ਜ਼ੀਰਕਪੁਰ ਖੇਤਰ 'ਚ ਧੁੰਦ ਦੀ ਚਾਦਰ ਛਾਈ ਰਹੀ ਕੋਰੇ ਕਾਰਨ ਕੁਝ ਦਿਖਾਈ ਨਾ ਦੇਣ ਕਰ ਕੇ ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਬਹੁਤ ਹੀ ਹੌਲੀ ਗਤੀ ਨਾਲ ਚਲਾਉਣ ਲਈ ਮਜਬੂਰ ਹੋਣਾ ਪਿਆ ਮੰਗਲਵਾਰ ਨੂੰ ਜ਼ੀਰਕਪੁਰ ਖੇਤਰ ਦਾ ਪ੍ਰਦੂਸ਼ਣ ਪੱਧਰ ਆਪਣੀ ਵੱਧ ਤੋਂ ਵੱਧ ਤੈਅ 0 ਤੋਂ 50 ਮਾਈਕਰੋਗਰਾਮ ਦੀ ਹੱਦ ਨੂੰ ਵੀ ਪਾਰ ਕਰ ਚੁੱਕਿਆ ਹੈ ਤੇ ਲੋਕਾਂ ਨੂੰ ਸਾਹ, ਖੰਘ ਤੇ ਗਲੇ ਆਦਿ ਬਿਮਾਰੀਆਂ ਦੀ ਲਪੇਟ 'ਚ ਆ ਜਾਣ ਦੀਆਂ ਸ਼ਿਕਾਇਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨਵੀਆਈਪੀ ਰੋਡ 'ਤੇ ਸਥਿਤ ਮੋਨਾ ਟਾਵਰ ਵਿੱਖੇ ਕੈਪਟਨ ਚਾਵਲਾ ਦੇ ਘਰ ਨਿੱਜੀ ਤੌਰ 'ਤੇ ਲਾਈ ਗਈ ਪ੍ਰਦੂਸ਼ਣ ਮਾਪਕ ਮਸ਼ੀਨ 'ਚ ਦਰਜ਼ ਕੀਤੇ ਗਏ ਅੰਕੜਿਆਂ ਮੁਤਾਬਕ ਜ਼ੀਰਕਪੁਰ ਵਿਚ ਸਭ ਤੋਂ ਜ਼ਿਆਦਾ (ਧੂੜ ਦੇ ਕਣ) ਲੈਵਲ 2.5 308 ਮਾਈਕਰੋਗ੍ਰਾਮ ਰਿਕਾਰਡ ਕੀਤਾ ਗਿਆ ਖ਼ੇਤਰ ਦੇ ਪ੍ਰਰਾਈਵੇਟ ਸਿਹਤ ਮਾਹਿਰਾਂ ਦੀ ਮੰਨੀਏ ਤਾਂ ਉਸਾਰੀ ਅਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਫ਼ੈਕਟਰੀਆਂ 'ਤੇ ਰੋਕ ਨਾ ਲਾਈ ਗਈ ਤਾਂ ਪ੍ਰਦੂਸ਼ਣ ਦਾ ਪੱਧਰ ਆਪਣੀ ਹੱਦ ਤੋਂ ਪਾਰ ਹੋ ਜਾਵੇਗਾ ਅਤੇ ਅਗਾਮੀ ਦਿਨਾਂ ਦੌਰਾਨ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ, ਖੰਘ, ਫ਼ੇਫ਼ੜਿਆਂ, ਅੱਖਾਂ ਦੀਆਂ ਬਿਮਾਰੀਆਂ, ਗਲੇ ਅਤੇ ਛਾਤੀ ਦੀਆਂ ਬਿਮਾਰੀਆਂ ਆਪਣੀ ਲਪੇਟ 'ਚ ਲੈ ਲੈਣਗੀਆਂ

ਇਸ ਸੰਬੰਧੀ ਗੱਲ ਕਰਨ ਤੇ ਜ਼ੀਰਕਪੁਰ ਦੇ ਕਾਰਜ ਸਾਧਕ ਅਫ਼ਸਰ ਸੁਖਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵੈਸੇ ਤਾਂ ਪ੍ਰਦੂਸ਼ਣ ਦਾ ਮਾਮਲਾ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਹੈ ਪਰ ਜੇ ਪ੍ਰਦੂਸ਼ਣ ਕੰਸਟਰਕਸ਼ਨ ਕੰਮਾਂ ਦੀ ਧੂੜ-ਮਿੱਟੀ ਕਾਰਨ ਫੈਲ ਰਿਹਾ ਹੈ ਤਾਂ ਨਿਰਮਾਣ ਕਰਤਾਵਾਂ ਨੂੰ ਨੋਟਿਸ ਕੱਢ ਉਨ੍ਹਾਂ ਨੂੰ ਨਿਰਮਾਣ ਵਾਲੀ ਥਾਂ 'ਤੇ ਫ਼ੁਆਰੇ ਲਾਉਣ ਦੀ ਹਦਾਇਤ ਕੀਤੀ ਜਾਵੇਗੀ