ਸੋਨੀਪਤ, ਜੇਐੱਨਐੱਨ : ਕੁੰਡਲੀ ਬਾਰਡਰ ’ਤੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਕਲਾਂ ਦੇ ਲਖਬੀਰ ਸਿੰਘ ਦੀ ਬੇਰਹਿਮੀ ਨਾਲ ਹੱਤਿਆ ’ਚ ਦਰਜਨ ਭਰ ਤੋਂ ਜ਼ਿਆਦਾ ਨਿਹੰਗ ਸ਼ਾਮਲ ਹੋਣ ਦਾ ਸ਼ੱਕ ਹੈ। ਸੀਸੀਟੀਵੀ ਅਤੇ ਵੀਡੀਓ ’ਚ ਹੱਤਿਆ ’ਚ ਸ਼ਾਮਲ ਕਈ ਹੋਰ ਨਿਹੰਗ ਵੀ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਪਛਾਣ ਲਈ ਪੁਲਿਸ ਨੂੰ ਗ੍ਰਿਫ਼ਤਾਰ ਹੋਏ ਚਾਰ ਨਿਹੰਗਾਂ ਦੀ ਜ਼ਰੂਰਤ ਹੈ। ਪੁਲਿਸ ਦੀ ਅਪੀਲ ’ਤੇ ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਰਿਮਾਂਡ ’ਤੇ ਪੁਲਿਸ ਨੂੰ ਸੌਂਪ ਦਿੱਤਾ।

ਇਸ ਹੱਤਿਆਕਾਂਡ ਦੇ ਮੁਲਜ਼ਮ ਨਿਹੰਗ ਸਰਬਜੀਤ ਸਿੰਘ, ਨਾਰਾਇਣ ਸਿੰਘ, ਭਗਵੰਤ ਸਿੰਘ ਅਤੇ ਗੋਵਿੰਦ ਸਿੰਘ ਪ੍ਰਤੀ ਨੂੰ ਰਿਮਾਂਡ ਦੀ ਮਿਆਦ ਸਮਾਪਤ ਹੋਣ ’ਤੇ ਸ਼ਨਿਚਰਵਾਰ ਨੂੰ ਐੱਸਆਈਟੀ ਵੰਨ ਦੀ ਟੀਮ ਨੇ ਦੁਬਾਰਾ ਅਦਾਲਤ ’ਚ ਪੇਸ਼ ਕੀਤਾ। ਐੱਸਆਈਟੀ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਹੱਤਿਆ ਲਈ ਵਰਤੀਆਂ ਦੋ ਤਲਵਾਰਾਂ, ਬੰਨ੍ਹਣ ਵਾਲੀ ਰੱਸੀ ਅਤੇ ਚਾਰੇ ਨਿਹੰਗਾਂ ਦੇ ਖੂਨ ਨਾਲ ਲਿਬੜੇ ਕੱਭੜੇ ਬਰਾਮਦ ਕੀਤੇ ਗਏ ਹਨ।

ਮੁਲਜ਼ਮਾਂ ਦੇ ਮੋਬਾਈਲ ਤੋਂ ਦਰਜਨਾਂ ਸ਼ੱਕੀ ਸੰਦੇਸ਼ ਮਿਲੇ ਹਨ। ਉਸ ਤੋਂ ਹੱਤਿਆ ਅਤੇ ਸਾਜ਼ਿਸ਼ ਰਚਣ ’ਚ ਹੋਰ ਮੁਲਜ਼ਮਾਂ ਦੇ ਸ਼ਾਮਲ ਹੋਣ ਦੇ ਸੰਕੇਤ ਮਿਲ ਰਹੇ ਹਨ। ਘਟਨਾ ਸਥਾਨ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ’ਚ ਵੀ ਕਈ ਹੋਰ ਮੁਲਜ਼ਮ ਦਿਸ ਰਹੇ ਹਨ। ਇਨ੍ਹਾਂ ਦੀ ਪਛਾਣ ਲਈ ਪੁਲਿਸ ਨੇ ਚਾਰੇ ਨਿਹੰਗਾਂ ਨੂੰ ਚਾਰ ਦਿਨਾਂ ਦੇ ਰਿਮਾਂਡ ’ਤੇ ਭੇਜਣ ਦੀ ਅਪੀਲ ਕੀਤੀ। ਇਸ ’ਤੇ ਅਦਾਲਤ ਨੇ ਸਾਰਿਆਂ ਦਾ ਰਿਮਾਂਡ ਦੋ ਦਿਨ ਵਧਾ ਦਿੱਤਾ।

ਐੱਸਆਈਟੀ-1 ਇੰਚਾਰਜ ਡੀਐੱਸਪੀ ਵੀਰੇਂਦਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ, ਵੀਡੀਓ ਅਤੇ ਮੋਬਾਈਲ ਮੈਸੇਜ ਦੇ ਆਧਾਰ ’ਤੇ ਹੱਤਿਆ ’ਚ ਕਈ ਹੋਰ ਮੁਲਜ਼ਮਾਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਉਨ੍ਹਾਂ ਦੀ ਪਛਾਣ ਲਈ ਗ੍ਰਿਫ਼ਤਾਰ ਕੀਤੇ ਗਏ ਨਿਹੰਗਾਂ ਦਾ ਦੋ ਦਿਨ ਦਾ ਵਾਧੂ ਰਿਮਾਂਡ ਮਿਲ ਗਿਆ ਹੈ। ਉਨ੍ਹਾਂ ਤੋਂ ਫਿਰ ਪੁੱਛਗਿੱਛ ਕੀਤੀ ਜਾਵੇਗੀ।

ਲਖਬੀਰ ਨੂੰ ਸੋਨੀਪਤ ਲਿਆਉਣ ਵਾਲੇ ਨੂੰ ਲੱਭ ਰਹੀ ਹੈ ਪੁਲਿਸ

ਉੱਥੇ, ਹਰਿਆਣਾ ਪੁਲਿਸ ਦੀਆਂ ਦੋ ਟੀਮਾਂਚਾਰ ਦਿਨਾਂ ਤੋਂ ਪੰਜਾਬ ’ਚ ਰਹਿ ਕੇ ਲਖਬੀਰ ਹੱਤਿਆਕਾਂਡ ਦੀ ਜਾਂਚ ਕਰ ਰਹੀਆਂ ਹਨ। ਪੁਲਿਸ ਟੀਮ ਲਖਬੀਰ ਨੂੰ ਕੁੰਡਲੀ ਤਕ ਲਿਆਉਣ ਵਾਲੇ, ਉਸ ਨੂੰ ਧਰਮ ਗ੍ਰੰਥ ਦੀ ਬੇਅਦਬੀ ਲਈ ਪ੍ਰੇਰਿਤ ਕਰਨ ਵਾਲੇ ਅਤੇ ਮਰਨ ਤੋਂ ਪਹਿਲਾਂ ਲਖਬੀਰ ਵੱਲੋਂ ਦਿੱਤੇ ਗਏ ਮੋਬਾਈਲ ਨੰਬਰ ਦੀ ਜਾਂਚ ਕਰ ਰਹੀ ਹੈ। ਅਜੇ ਤਕ ਟੀਮਾਂ ਨੂੰ ਅਜਿਹੇ ਸਬੂਤ ਨਹੀਂ ਮਿਲੇ ਕਿ ਲਖਬੀਰ ਨੂੰ ਕਿਸੇ ਨੇ ਰੁਪਏ ਦੇ ਕੇ ਬੇਅਦਬੀ ਕਰਵਾਉਣ ਲਈ ਭੇਜਿਆ ਹੋਵੇ। ਲਖਬੀਰ ਨੇ ਕੁੱਟਮਾਰ ਤੋਂ ਡਰ ਕੇ ਤੇ ਮੌਤ ਤੋਂ ਬਚਣ ਲਈ ਆਪਣੇ ਮਾਲਕ ਦਾ ਮੋਬਾਈਲ ਨੰਬਰ ਨਿਹੰਗਾਂ ਨੂੰ ਦੇ ਦਿੱਤਾ ਸੀ।

Posted By: Jagjit Singh