ਜੇਐੱਨਐੱਨ, ਚੰਡੀਗੜ੍ਹ

11 ਸਾਲਾਂ ਵਿਚ ਖੋਹਬਾਜ਼ੀ ਤੇ ਕੁੱਟਮਾਰ ਦੇ ਕੁਲ 7 ਕੇਸਾਂ ਵਿਚ ਮੁਲਜ਼ਮ ਨੂੰ ਯੂਟੀ ਪੁਲਿਸ ਮਹਿਕਮੇ ਦੀ ਪੀਓ ਐਂਡ ਸੰਮਨ ਸੈੱਲ ਦੇ ਮੁਲਾਜ਼ਮਾਂ ਨੇ ਹਿਰਾਸਤ ਵਿਚ ਲਿਆ ਹੈ।

ਪੀਓ ਤੇ ਸੰਮਨ ਸੈੱਲ ਦੇ ਮੁਖੀ ਡੀਐੱਸਪੀ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ 'ਤੇ ਸੈੱਲ ਦੇ ਮੁਖੀ ਸੁਖਦੀਪ ਸਿੰਘ ਦੀ ਅਗਵਾਈ ਵਿਚ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ। ਮੁਲਜ਼ਮ ਦੀ ਪਛਾਣ ਸੈਕਟਰ-40 ਵਾਸੀ ਰਣਵੀਰ ਸਿੰਘ ਉਰਫ ਭਾਨੂ ਪ੍ਰਤਾਪ ਦੇ ਤੌਰ 'ਤੇ ਹੋਈ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ੀ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ।

ਪ੍ਰਰਾਪਤ ਜਾਣਕਾਰੀ ਮੁਤਾਬਕ ਰਣਵੀਰ ਉਰਫ਼ ਭਾਨੂ ਪ੍ਰਤਾਪ ਵਿਰੁੱਧ ਇਕ ਫਰਵਰੀ 2008 ਨੂੰ ਸੈਕਟਰ-34 ਥਾਣਾ ਪੁਲਿਸ ਨੇ ਕੇਸ ਦਰਜ ਕੀਤਾ ਸੀ। ਇਸ ਮਗਰੋਂ 16 ਫਰਵਰੀ ਨੂੰ ਖੋਹਬਾਜ਼ੀ ਦੀ ਧਾਰਾ ਤਹਿਤ ਸੈਕਟਰ-36 ਥਾਣਾ ਦੀ ਪੁਲਿਸ ਨੇ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ 18 ਮਾਰਚ 2008 ਨੂੰ ਸੈਕਟਰ-39 ਥਾਣਾ ਦੀ ਪੁਲਿਸ ਨੇ ਖੋਹਬਾਜ਼ੀ ਸਬੰਧੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਬਾਅਦ ਵਿਚ ਧਾਰਾ 411 ਵੀ ਜੋੜੀ ਸੀ। ਮੁਲਜ਼ਮ ਨੇ ਸੈਕਟਰ-40ਸੀ ਦੀ ਮਾਰਕੀਟ ਤੋਂ ਸੋਨੇ ਦੀ ਚੈਨੀ ਤੇ ਬੈਗ ਖੋਹ ਕੇ ਭੱਜਿਆ ਸੀ। ਇਸ ਮਗਰੋਂ ਮੁਲਜ਼ਮ ਵਿਰੁੱਧ ਵੱਖ ਵੱਖ ਪੁਲਿਸ ਸਟੇਸ਼ਨਾਂ ਵਿਚ ਖੋਹਬਾਜ਼ੀ ਦੇ ਕਈ ਮਾਮਲੇ ਦਰਜ ਹੋਏ ਸਨ। ਸੈਕਟਰ-36 ਥਾਣੇ ਵਿਚ ਵੀ ਉਸ 'ਤੇ ਕੇਸ ਦਰਜ ਹਨ।