ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ,

ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਬਲਾਕ ਪੱਧਰ 'ਤੇ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪਲੇਸਮੈਂਟ ਕੈਂਪ 26 ਮਈ ਤੋਂ 1 ਜੂਨ ਤੱਕ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਲਗਾਏ ਜਾਣੇ ਹਨ। ਜਿਸ ਤਹਿਤ 29 ਮਈ ਨੂੰ ਖਰੜ ਬਲਾਕ, 31 ਮਈ ਨੂੰ ਮੁਹਾਲੀ ਬਲਾਕ ਅਤੇ 1 ਜੂਨ 2023 ਨੂੰ ਡੇਰਾਬੱਸੀ ਬਲਾਕ ਵਿਖੇ ਲਗਾਏ ਜਾਣੇ ਹਨ। ਜਿਸ ਵਿਚ ਐੱਸਆਈਐੱਸ ਸਕਿਓਰਿਟੀ ਸਰਵਿਸਿਜ਼ ਵਲੋਂ ਭਾਗ ਲਿਆ ਜਾਵੇਗਾ। ਇਨ੍ਹਾਂ ਪਲੇਸਮੈਂਟ ਕੈਂਪਾਂ 'ਚ ਭਾਗ ਲੈਣ ਲਈ ਯੋਗ ਉਮੀਦਵਾਰ ਆਪਣੇ ਨਾਲ ਆਧਾਰ ਕਾਰਡ, ਮੈਟਿ੍ਕ ਅਤੇ ਵਧੇਰੇ ਪੜ੍ਹਾਈ ਦੇ ਸਰਟੀਫਿਕੇਟ, 3 ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਸਵੇਰੇ 10 ਵਜੇ ਉਕਤ ਅਨੁਸਾਰ ਨਿਰਧਾਰਿਤ ਮਿਤੀ ਨੂੰ ਸਬੰਧਿਤ ਬਲਾਕ ਦੇ ਬੀਡੀਪੀਓ ਦਫਤਰ ਵਿਖੇ ਪਹੁੰਚਣ। ਉਕਤ ਪਲੇਸਮੈਂਟ ਕੈਂਪਾਂ 'ਚ ਨਿਯੋਜਕ ਵੱਲੋਂ ਸਕਰੂਟਨੀ ਕਰਨ ਉਪਰੰਤ ਸਿਰਫ਼ ਸਿਲੈਕਟ ਹੋਣ ਵਾਲੇ ਪ੍ਰਰਾਰਥੀਆਂ ਤੋਂ 350/- ਰੁਪਏ ਰਜਿਸਟੇ੍ਸ਼ਨ ਫ਼ੀਸ ਲਈ ਜਾਵੇਗੀ।

ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀਬੀਈਈ ਨੇ ਦੱਸਿਆ ਕਿ ਡੀਬੀਈਈ ਵਲੋਂ ਬੇਰੁਜ਼ਗਾਰ ਪ੍ਰਰਾਰਥੀਆਂ ਲਈ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਬੇਰੁਜ਼ਗਾਰ ਪ੍ਰਰਾਰਥੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਪੁਰਜ਼ੋਰ ਯਤਨ ਜਾਰੀ ਰਹਿਣਗੇ। ਉਨ੍ਹਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਆਪਣੇ ਰਿਜਿਊਮ ਦੀਆਂ 5-6 ਕਾਪੀਆਂ ਲੈ ਕੇ ਉਕਤ ਪਲੇਸਮੈਂਟ ਕੈਂਪ ਵਿਚ ਸਮੇਂ ਸਿਰ ਪਹੁੰਚਣ ਅਤੇ ਵੱਧ ਤੋਂ ਵੱਧ ਲਾਹਾ ਲੈਣ।