ਸਟਾਫ਼ ਰਿਪੋਰਟਰ , ਚੰਡੀਗੜ੍ਹ : ਸੈਕਟਰ-26 ਥਾਣਾ ਪੁਲਿਸ ਨੇ ਦਾਣਾ ਮੰਡੀ ਨੇੜਿਓਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਇਕ ਵਿਅਕਤੀ ਨੂੰ 13 ਪੇਟੀਆਂ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਕੁੱਲੂ ਦੇ ਰਹਿਣ ਵਾਲੇ ਤਜਿੰਦਰ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਦਾਣਾ ਮੰਡੀ ਵਿਖੇ ਪਿਕਅੱਪ ਗੱਡੀ ਨੰਬਰ-ਐਚ.ਪੀ.-35-6074 'ਚੋਂ ਮੁਲਜ਼ਮਾਂ ਕੋਲੋਂ 13 ਪੇਟੀਆਂ ਰਾਇਲ ਸਟੈਗ ਸ਼ਰਾਬ ਬਰਾਮਦ ਕੀਤੀ ਹੈ। ਸੈਕਟਰ-26 ਥਾਣੇ ਦੀ ਪੁਲਿਸ ਨੇ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।