ਤਰਨਪ੍ਰਰੀਤ ਸਿੰਘ ਗਿੱਲ, ਜ਼ੀਰਕਪੁਰ:
ਸਵੱਛ ਭਾਰਤ ਮਿਸ਼ਨ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਵਿਖੇ ਮੇਰੀ ਜ਼ਿੰਦਗੀ ਮੇਰਾ ਸਵੱਛ ਸ਼ਹਿਰ ਵਿਸ਼ੇ 'ਤੇ ਪੋ੍ਗਰਾਮ ਕਰਵਾਇਆ ਗਿਆ। ਸਵੱਛ ਭਾਰਤ ਮਿਸ਼ਨ ਦੇ ਪੋ੍ਗਰਾਮ ਕੋਆਰਡੀਨੇਟਰ ਰਵਿੰਦਰ ਸਿੰਘ ਗਿੱਲ ਨੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ। ਵਿਦਿਆਰਥੀਆਂ ਨੂੰ ਆਰਆਰਆਰ (ਰਿਡਿਊਸ, ਰੀਯੂਜ਼ ਅਤੇ ਰੀਸਾਈਕਲ) ਸਿਧਾਂਤ ਦੀ ਜਾਣਕਾਰੀ ਵਿਸਥਾਰ ਪੂਰਵਕ ਦਿੱਤੀ ਗਈ, ਜਿਸ ਵਿਚ ਪੋਲੀਥੀਨ ਦੀ ਵਰਤੋਂ ਬੰਦ ਕਰਨਾ ਅਤੇ ਘਰੋਂ ਕੱਪੜੇ ਦੇ ਥੈਲੇ ਲੈ ਕੇ ਜਾਣਾ ਸ਼ਾਮਲ ਹੈ। ਸਵੱਛ ਭਾਰਤ ਅਭਿਆਨ ਪੋ੍ਗਰਾਮ ਦੇ ਕੋਆਰਡੀਨੇਟਰ ਸੁਖਵਿੰਦਰ ਸਿੰਘ ਦਿਓਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੂੰ ਜੋ ਸਾਮਾਨ ਦੀ ਲੋੜ ਨਹੀਂ ਹੁੰਦੀ, ਉਹ ਆਰਆਰਆਰ ਕੇਂਦਰ ਨੂੰ ਦਿੱਤਾ ਜਾ ਸਕਦਾ ਹੈ ਤਾਂ ਜੋ ਕਿਸੇ ਵੀ ਲੋੜਵੰਦ ਵੱਲੋਂ ਇਸ ਦੀ ਵਰਤੋਂ ਕੀਤੀ ਜਾ ਸਕੇ। ਇਸ ਨਾਲ ਲੋੜ ਵੀ ਪੂਰੀ ਹੋਵੇਗੀ ਅਤੇ ਸਾਮਾਨ ਬਰਬਾਦ ਹੋਣ ਤੋਂ ਵੀ ਬਚੇਗਾ। ਬ੍ਾਂਡ ਅੰਬੈਸਡਰ ਸ਼ਿਵਾਨੀ ਰੈਨਾ ਨੇ ਆਰਆਰਆਰ ਸੈਂਟਰ ਬਾਰੇ ਦੱਸਿਆ ਜਿਸ 'ਚ ਮੁੜ ਵਰਤੋਂ ਯੋਗ ਵਸਤੂਆਂ ਜਿਵੇਂ ਕਿ ਪੁਰਾਣੀਆਂ ਕਿਤਾਬਾਂ, ਕੱਪੜੇ, ਜੁੱਤੀਆਂ ਆਦਿ ਰੱਖੀਆਂ ਜਾਣਗੀਆਂ ਜੋ ਲੋੜਵੰਦ ਲੋਕ ਲੈ ਸਕਦੇ ਹਨ।