ਜੇਐੱਨਐੱਨ, ਚੰਡੀਗੜ੍ਹ : ਨਗਰ ਨਿਗਮ ਨੇ ਸੁੱਕੇ ਤੇ ਗਿੱਲੇ ਕੂੜੇ ਦਾ ਸੈਗਰੀਗੇਸ਼ਨ ਨਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਹੈ। ਮੰਗਲਵਾਰ ਨੂੰ ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰਾਂ ਨੇ 103 ਰੈਜੀਡੈਂਟਸ ਦੇ ਚਲਾਨ ਕੱਟੇ, ਜੋ ਕਿ ਕੂੜਾ ਸੈਗਰੀਗੇਟ ਨਹੀਂ ਕਰ ਰਹੇ ਸਨ। ਇਨਵਾਂ 'ਚ ਚਾਰ ਡੋਰ-ਟੂ-ਡੋਰ ਗਾਰਬੇਜ ਕਲੈਕਟਰ ਵੀ ਸ਼ਾਮਲ ਹਨ। ਜਦਕਿ 99 ਰੈਜੀਡੈਂਟਸ ਸ਼ਾਮਲ ਹਨ।

ਪਹਿਲੀ ਵਾਰ ਗਾਰਬੇਜ ਕਲੈਕਟਰਾਂ 'ਤੇ ਕਾਰਵਾਈ ਕੀਤੀ ਗਈ ਹੈ। ਜਦਕਿ ਬਾਰੀ ਸਾਰੇ ਰੈਜੀਡੈਂਟਸ ਹਨ। ਜਦਕਿ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੂੰ ਪਹਿਲਾਂ ਰੈਜੀਡੈਂਟਸ ਨੂੰ ਜਾਗਰੂਕ ਕਰਨਾ ਚਾਹੀਦਾ, ਉਸ ਮਗਰੋਂ ਸਖ਼ਤੀ ਦਿਖਾਉਣੀ ਚਾਹੀਦੀ ਹੈ। ਨਗਰ ਨਿਗਮ ਅਨੁਸਾਰ ਜਿਨ੍ਹਾਂ ਚਾਰ ਗਾਰਬੇਜ ਕਲੈਕਟਰਾਂ ਦੇ ਦੋ-ਦੋ ਹਜ਼ਾਰ ਦੇ ਚਲਾਨ ਕੱਟੇ ਗਏ ਹਨ, ਉਹ ਸੈਕਟਰ-44 ਤੇ ਮੌਲੀਜਾਗਰਾਂ ਦੇ ਅਰੀਆ ਦੇ ਹਨ। ਇਸ ਸਮੇਂ ਨਗਰ ਨਿਗਮ ਦੇ ਪੂਰੇ ਸ਼ਹਿਰ 'ਚ 50 ਸੈਨਟਰੀ ਇੰਸਪੈਕਟਰ ਹਨ। ਸਾਰਿਆਂ ਨੂੰ ਆਪਣੇ-ਆਪਣੇ ਏਰੀਆ ਚੈੱਕ ਕਰਨ ਲਈ ਕਿਹਾ ਗਿਆ ਹੈ। ਕਮਿਸ਼ਨਰ ਕੇਕੇ ਯਾਦਵ ਦੇ ਹੁਕਮ 'ਤੇ ਨਗਰ ਨਿਗਮ ਨੇ ਇਹ ਕਾਰਵਾਈ ਸ਼ੁਰੂ ਕੀਤੀ ਹੈ। ਨਗਰ ਨਿਗਮ ਸਵੱਛ ਸਰਵੇਖਣ 2019 'ਚ ਸੈਗਰੀਗੇਸ਼ਨ ਸਿਸਟਮ ਸ਼ੁਰੂ ਨਾ ਹੋਣ ਕਾਰਨ ਪੱਛੜ ਗਿਆ ਸੀ। ਸ਼ਹਿਰ ਦੀ ਰੈਂਕਿੰਗ ਤੀਜੇ ਨੰਬਰ ਤੋਂ 20ਵੇਂ 'ਤੇ ਪੁੱਜ ਗਈ ਸੀ। ਅਗਲੇ ਵਰ੍ਹੇ ਹੋਣ ਵਾਲੇ ਸਰਵੇਖਣ 'ਚ ਫਿਰ ਤੋਂ ਚੰਡੀਗੜ੍ਹ ਨਾ ਪੱਛੜੇ ਇਸ ਲਈ ਨਗਰ ਨਿਗਮ ਨੇ ਸੈਗਰੀਗੇਸ਼ਨ ਨਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਛੇੜ ਦਿੱਤੀ ਹੈ। ਨਗਰ ਨਿਗਮ ਕਮਿਸ਼ਨਰ ਕੇਕੇ ਯਾਦਵ ਦਾ ਕਹਿਣਾ ਹੈ ਕਿ ਲੋਕਾਂ ਨੂੰ ਸ਼ਹਿਰ ਨੂੰ ਸਾਫ ਸੁਥਰਾ ਰੱਖਣ 'ਚ ਨਿਗਮ ਦਾ ਸਹਿਯੋਗ ਕਰਨਾ ਚਾਹੀਦਾ ਹੈ।