ਜੇਐੱਨਐੱਨ, ਚੰਡੀਗੜ੍ਹ : PAU ਨੇ ਪੀਏਯੂ ਸੀਈਟੀ-2020 ਦਾ ਪ੍ਰੀਖਿਆ ਨਤੀਜਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆ ਨਤੀਜਾ ਯੂਨੀਵਰਸਿਟੀ ਦੀ ਵੈੱਬਸਾਈਟ http://www.pau.edu 'ਤੇ ਦੇਖਿਆ ਜਾ ਸਕਦਾ ਹੈ। ਨਤੀਜਾ ਕੈਟਗਿਰੀ ਵਾਈਜ਼ ਐਲਾਨ ਕੀਤੇ ਗਏ ਹਨ। ਇਸ 'ਚ ਜਨਰਲ ਸ਼੍ਰੇਣੀ ਸਮੇਤ ਉਮੀਦਵਾਰਾਂ ਦੀਆਂ ਨੌ ਵੱਖ-ਵੱਖ ਸ਼੍ਰੇਣੀਆਂ ਹਨ। ਨਤੀਜਾ ਇਸ ਦੇ ਪੀਡੀਐੱਫ 'ਚ ਮੌਜੂਦ ਹੈ। ਉਮੀਦਵਾਰ ਆਪਣੇ ਰਿਜਲਟ ਨੂੰ ਸ਼੍ਰੇਣੀਵਾਰ ਚੈੱਕ ਕਰ ਸਕਦੇ ਹਨ।

ਇੰਝ ਕਰੋ ਰਿਜ਼ਲਟ ਚੈੱਕ

- ਸਭ ਤੋਂ ਪਹਿਲਾਂ http://www.pau.edu/ 'ਤੇ ਕਲਿੱਕ ਕਰੋ।

- ਇਸ ਤੋਂ ਬਾਅਦ ਇਸ 'ਚ ਤੁਹਾਨੂੰ Result of CET 2020 ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰੋ।

- Result of CET 2020 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਕੈਟਗਿਰੀ ਵਾਈਜ਼ ਨਤੀਜਾ ਦਿਖਾਈ ਦੇਵੇਗਾ।

- ਰਿਜ਼ਲਟ ਦੀਆਂ 9 ਕੈਟਗਿਰੀ ਹੈ। Scheduled Caste (SC/ST), Backward Class (BC), Sports Person (SP)Freedom Fighter (FF), Armed Forces (AF), Terrorists Affected (TA), Disabled Person (DP), General, PAU Ward. ਇਸ ਚ ਜਿਸ ਵੀ ਕੈਟਗਿਰੀ 'ਚ ਤੁਸੀਂ ਆਉਂਦੇ ਹੋ ਉਸ 'ਤੇ ਕਲਿੱਕ ਕਰੋ।

- ਆਪਣੀ ਕੈਟਗਰੀ ਨੂੰ ਓਪਨ ਕਰਨ ਤੋਂ ਬਾਅਦ ਤੁਹਾਨੂੰ ਰੋਲ ਨੰਬਰ ਵਾਈਜ਼ ਰੈਂਕ ਦਿਖਾਈ ਦੇ ਜਾਵੇਗਾ।

Posted By: Amita Verma