ਜੇਐੱਨਐੱਨ, ਚੰਡੀਗੜ੍ਹ : ਚੰਡੀਗੜ੍ਹ 'ਚ ਵਿਆਹ 'ਚ ਸ਼ਿਰਕਤ ਕਰਨ ਤੋਂ ਬਾਅਦ ਦੋਸਤ ਸਮੇਤ ਪੰਜਾਬ ਨੰਬਰ ਦੀ ਕਾਰ 'ਚ ਵਾਪਸ ਜਾ ਰਹੇ ਜੱਜ ਦੀ ਗੱਡੀ ਸੈਕਟਰ 23/16 ਡਿਵਾਈਡਰ 'ਤੇ ਲੱਗੇ ਸਾਈਨ ਬੋਰਡ ਨਾਲ ਟਕਰਾ ਗਈ। ਹਾਦਸੇ 'ਚ ਗੰਭੀਰ ਜ਼ਖ਼ਮੀ ਜੱਜ ਸਾਹਿਲ ਸਿੰਗਲਾ ਤੇ ਐਡਵੋਕੇਟ ਪਾਹੁਲ ਪ੍ਰੀਤ ਸਿੰਘ ਨੂੰ ਪੁਲਿਸ ਨੇ ਪੀਜੀਆਈ 'ਚ ਦਾਖ਼ਲ ਕਰਵਾਇਆ। ਇਲਾਜ ਦੌਰਾਨ 30 ਸਾਲਾ ਸਾਹਿਲ ਸਿੰਗਲਾ ਦੀ ਮੌਤ ਹੋ ਗਈ ਜਦਕਿ ਵਕੀਲ ਪਾਹੁਲ ਪ੍ਰੀਤ ਨੂੰ ਮੋਹਾਲੀ ਸਥਿਤ ਫੋਰਟਿਸ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।

ਮ੍ਰਿਤਕ ਦੀ ਪਤਨੀ ਵੀ ਜੱਜ

ਮ੍ਰਿਤਕ ਸਾਹਿਲ ਸਿੰਗਲਾ ਪਠਾਨਕੋਟ ਦੀ ਜ਼ਿਲ੍ਹਾ ਅਦਾਲਤ 'ਚ ਜੱਜ ਸਨ। ਉਹ ਮੂਲ ਰੂਪ 'ਚ ਵਾਰਡ ਨੰਬਰ 15 ਧੁਰੀ (ਸੰਗਰੂਰ) ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਸਿੰਗਲਾ ਦੀ ਪਤਨੀ ਵੀ ਸੈਕਟਰ 43 ਚੰਡੀਗੜ੍ਹ ਜੁਡੀਸ਼ੀਅਲ ਐਕਡਮੀ 'ਚ ਜੱਜ ਹੈ ਤੇ ਦੇਰ ਰਾਤ ਦੋਵਾਂ ਦੀ ਮੁਲਾਕਾਤ ਵੀ ਹੋਈ ਸੀ।

Posted By: Amita Verma