6ਸੀਐਚਡੀ25ਪੀ,

ਕੈਪਸ਼ਨ : ਪੰਡਿਤ ਰਾਓ ਧਰੇਨਵਰ ਸਿਰ ਤੇ ਚੁੱਕ ਤਖਤੀ ਰਾਹੀਂ ਸੰਦੇਸ਼ ਦਿੰਦੇ ਹੋਏ।

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਜਾਬੀ ਮਾਂ ਬੋਲੀ ਲਈ ਆਵਾਜ਼ ਚੁੱਕਣ ਵਾਲੇ ਪੰਡਿਤ ਰਾਓ ਧਰੇਨਵਰ ਨੂੰ ਬੀਤੇ ਦਿਨੀਂ ਹਰਿਆਣਾ ਸਰਕਾਰ ਵੱਲੋਂ ਉੱਥੇ ਦੀਆਂ ਜੇਲ੍ਹਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਸ਼ਾਂਤੀ ਦਾ ਸੰਦੇਸ਼ ਦੇਣ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਬਾਬਾ ਨਾਨਕ ਦਾ ਸ਼ਾਂਤੀ ਤੇ ਪਿਆਰ ਦਾ ਪੈਗਾਮ ਪਹੁੰਚਾਉਣ ਲਈ ਇਜ਼ਾਜਤ ਦਿੱਤੀ ਗਈ ਅਤੇ ਉਹ ਪੰਜਾਬ ਦੀਆਂ 58 ਜੇਲ੍ਹਾਂ ਵਿਚ ਜਾ ਕੇ ਬਾਬਾ ਨਾਨਕ ਜੀ ਦੀ ਬਾਣੀ ਦਾ ਪ੍ਰਸਾਰ ਕਰਨਗੇ।

ਪੰਡਤ ਰਾਓ ਨੇ ਪੰਜਾਬ ਦੇ ਡੀਜੀਪੀ ਅਤੇ ਜੇਲ੍ਹ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਉਹਨਾਂ ਨੂੰ ਜ਼ਿਲ੍ਹੇ ਦੀਆਂ 58 ਜੇਲ੍ਹਾਂ ਵਿਚ ਬਾਬੇ ਨਾਨਕ ਦੀ ਬਾਣੀ ਅਤੇ ਪਿਆਰ ਦਾ ਸੰਦੇਸ਼ ਪਹੰੁਚਾਉਣ ਦੀ ਪ੍ਰਵਾਨਗੀ ਦਿੱਤੀ ਗਈ ਤੇ ਉਹ ਛੇਤੀ ਇਹ ਕੰਮ ਸ਼ੁਰੂ ਕਰ ਦੇਣਗੇ।