ਜ. ਸ., ਪੰਚਕੂਲਾ : ਅੱਜ ਕੋਰੋਨਾ ਦੇ 47 ਹੋਰ ਨਵੇਂ ਮਾਮਲੇ ਸਾਹਮਣੇ ਆਏ, ਜਿਸ ਵਿਚ 39 ਪੰਚਕੂਲਾ ਦੇ ਰਹਿਣ ਵਾਲੇ ਹਨÎ। ਇਨ੍ਹਾਂ 'ਚ 22 ਪੁਰਸ਼ ਅਤੇ 17 ਅੌਰਤਾਂ ਸ਼ਾਮਲ ਹਨ। 22 ਜੂਨ ਨੂੰ ਸਿਹਤ ਵਿਭਾਗ ਵਲੋਂ 497 ਲੋਕਾਂ ਦੇ ਸੈਂਪਲ ਲਏ ਗਏ ਸਨ। ਇਸ ਸਮੇਂ ਪੰਚਕੂਲਾ 'ਚ 169 ਕੋਰੋਨਾ ਦੇ ਐਕਟਿਵ ਕੇਸ ਹਨ, ਜਿਨ੍ਹਾਂ 'ਚੋਂ 167 ਦਾ ਘਰਾਂ ਅਤੇ 2 ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਹੁਣ ਤਕ 505 ਸਿਹਤ ਕਰਮਚਾਰੀ ਵੀ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। 415 ਲੋਕਾਂ ਦੀ ਮੌਤ ਹੋ ਚੁੱਕੀ ਹੈ।