ਚੰਡੀਗੜ੍ਹ, ਜੇਐੱਨਐੱਨ : ਹਰਿਆਣਾ ਦੀ ਸਿਆਸਤ ’ਚ ਬੁੱਧਵਾਰ ਦਾ ਦਿਨ ਕਾਫੀ ਅਹਿਮ ਰਿਹਾ। ਰੋਹਤਕ ਜ਼ਿਲ੍ਹੇ ਦੇ ਮਹਿਮ ਕਾਂਡ ਤੋਂ ਬਰੀ ਹੋ ਚੁੱਕੇ ਇਨੈਲੋ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਵਿਧਾਨਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਸਵ. ਦੇਵੀਲਾਲ ਦੇ ਪੋਤਰੇ ਅਭੈ ਚੌਟਾਲਾ ਨੂੰ ਇੰਟਰਨੈੱਟ ਮੀਡੀਆ ’ਤੇ ਜ਼ੁਬਾਨ ਦਾ ਧਨੀ ਆਗੂ ਦੱਸਦੇ ਹੋਏ ਟਰੋਲ ਕੀਤਾ ਜਾ ਰਿਹਾ ਹੈ।

90 ਮੈਂਬਰ ਹਰਿਆਣਾ ਵਿਧਾਨਸਭਾ ’ਚ ਇਸ ਵਾਰ ਦੇਵੀਲਾਲ ਦੇ ਪਰਿਵਾਰ ਤੋਂ ਪੰਜ ਵਿਧਾਇਕ ਚੁਣ ਕੇ ਗਏ ਹਨ। ਅਭੈ ਚੌਟਾਲਾ ਸਿਰਫ਼ ਅਜਿਹੇ ਵਿਧਾਇਕ ਹਨ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੇ ਚਾਰ ਸਾਲ ਬਚੇ ਹੋਣ ਦੇ ਬਾਵਜੂਦ ਵਿਧਾਨਸਭਾ ਦੀ ਮੈਂਬਰਸ਼ਿਪ ਤੋਂ ਤਿਆਗ ਪੱਤਰ ਦੇ ਦਿੱਤਾ ਹੈ।

Posted By: Rajnish Kaur