ਜੇਐੱਨਐੱਨ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੇ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਦਾਖ਼ਲਿਆਂ ਦੀ ਤਰੀਕ ਵਧਾ ਦਿੱਤੀ ਹੈ। ਅੰਡਰ ਗ੍ਰੈਜੂਏਸ਼ਨ ਦਾਖ਼ਲੇ ਦੇ ਵਿਦਿਆਰਥੀ ਜਨਵਰੀ 2021 ਤੇ ਪੋਸਟ ਗ੍ਰੈਜੂਏਸ਼ਨ ਦਾਖ਼ਲੇ ਲਈ 14 ਜਨਵਰੀ 2021 ਤਕ ਲੇਟ ਫੀਸ ਨਾਲ ਅਪਲਾਈ ਕਰ ਸਕਦੇ ਹਨ। ਅੰਡਰ ਗ੍ਰੈਜੂਏਸ਼ਨ ਫੈਕਲਟੀ ਲਈ ਅੱਠ ਦਸੰਬਰ ਤਕ ਬਿਨਾਂ ਲੇਟ ਫੀਸ, 15 ਦਸੰਬਰ ਤਕ 2075 ਰੁਪਏ, 22 ਦਸੰਬਰ ਤਕ 6075, 29 ਦਸੰਬਰ ਤਕ 11075 ਤੇ ਪੰਜ ਜਨਵਰੀ 2021 ਤਕ 22075 ਰੁਪਏ ਲੇਟ ਫੀਸ ਨਾਲ ਦਾਖ਼ਲੇ ਲਈ ਅਪਲਾਈ ਕੀਤਾ ਜਾ ਸਕਦਾ ਹੈ।

ਇਵੇਂ ਹੀ ਪੋਸਟ ਗ੍ਰੈਜੂਏਸ਼ਨ ਪੋਸਟ ਲਈ 17 ਦਸੰਬਰ ਤਕ ਬਿਨਾਂ ਲੇਟ ਫੀਸ, 24 ਦਸੰਬਰ ਤਕ 2075 ਰੁਪਏ, 31 ਦਸੰਬਰ ਤਾਈਂ 6075 ਰੁਪਏ, 7 ਜਨਵਰੀ 2021 ਤਕ 11075 ਰੁਪਏ ਤੇ 14 ਜਨਵਰੀ ਤਕ 22075 ਹਜ਼ਾਰ ਰੁਪਏ ਦੇ ਨਾਲ ਦਾਖ਼ਲੇ ਲਈ ਅਪਲਾਈ ਕੀਤਾ ਜਾ ਸਕਦਾ ਹੈ।