ਜੇਐੱਨਐੱਨ, ਚੰਡੀਗੜ੍ਹ : Oxford Coronavirus Vaccine Trial ਆਕਸਫੋਰਡ ਕੋਵਿਡ ਸ਼ੀਲਡ ਵੈਕਸੀਨ ਦਾ ਸ਼ੁੱਕਰਵਾਰ ਤੋਂ ਪੀਜੀਆਈ ਚੰਡੀਗੜ੍ਹ 'ਚ ਟ੍ਰਾਈਲ ਸ਼ੁਰੂ ਹੋਵੇਗਾ। ਇਸ ਵੈਕਸੀਨ ਦੇ ਟ੍ਰਾਈਲ ਲਈ ਪੀਡੀਆਈ ਨੇ 18 ਵਲੰਟੀਅਰਜ਼ ਨੂੰ ਚੁਣਿਆ ਹੈ। ਪੀਡੀਆਈ ਦੇ ਡਾਇਰੈਕਟ ਪ੍ਰੋ ਜਗਤ ਰਾਮ ਨੇ ਦੱਸਿਆ ਕਿ ਇਸ ਵੈਕਸੀਨ ਦੇ ਟ੍ਰਾਈਲ ਦੇ ਪ੍ਰੋਟੋਕਾਲ ਅਨੁਸਾਰ ਪਹਿਲੇ ਦਿਨ ਇਨ੍ਹਾਂ 18 ਵਲੰਟੀਅਰਜ਼ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾਵੇਗੀ। ਵਾਕਸੀਨ ਦੀ ਡੋਜ਼ ਦੇ ਬਾਅਦ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਜਾਵੇਗਾ। ਇਨ੍ਹਾਂ ਵਲੰਟੀਅਰਜ਼ ਦੇ ਸਰੀਰ 'ਚ ਡੋਜ਼ ਦੇਣ ਦੇ ਬਾਅਦ ਕਿਸ ਪ੍ਰਕਾਰ ਬਦਲਾਅ ਸਾਹਮਣੇ ਆਏ ਹਨ। ਇਨ੍ਹਾਂ 'ਤੇ ਨਜ਼ਰ ਰੱਖੀ ਜਾਵੇਗੀ। ਇਸ ਦੇ ਬਾਅਦ ਹੀ ਇਸ ਵੈਕਸੀਨ ਦੇ ਪਰਿਮਾਣ 'ਤੇ ਕੁਝ ਕਿਹਾ ਜਾ ਸਕੇਗਾ। ਪ੍ਰੋ. ਜਗਤ ਰਾਮ ਨੇ ਦੱਸਿਆ ਕਿ ਪੀਜੀਆਈ ਦੇ ਸੀਨੀਅਰ ਡਾਕਟਰਾਂ ਦੀ ਦੇਖ-ਰੇਖ 'ਚ ਇਹ ਟ੍ਰਾਈਲ ਕੀਤਾ ਜਾ ਕਿਹਾ ਹੈ। ਵਲੰਟੀਅਰਜ਼ 'ਚ ਵੈਕਸੀਨ ਦੇ ਮਨੁੱਖੀ ਟ੍ਰਾਈਲ ਲਈ ਤੈਅ ਕੀਤੇ ਗਏ ਪੜਾਅ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ।

18 ਸਾਲ ਤੋਂ ਉੱਪਰ ਦੇ ਲੋਕਾਂ 'ਤੇ ਹੋਵੇਗਾ ਟ੍ਰਾਈਲ

ਪੀਜੀਆਈ ਅਨੁਸਾਰ ਵੈਕਸੀਨ ਦਾ ਟ੍ਰਾਈਲ 18 ਸਾਲ ਤੋਂ ਉੱਪਰ ਦੇ ਲੋਕਾਂ 'ਤੇ ਕੀਤਾ ਜਾਵੇਗਾ। ਇਸ ਮਨੁੱਖੀ ਟ੍ਰਾਈਲ 'ਚ 250 ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਮਨੁੱਖੀ ਟ੍ਰਾਈਲ 'ਚ ਸ਼ਾਮਲ ਕਰਨ ਤੋਂ ਪਹਿਲਾਂ ਲੋਕਾਂ ਦਾ ਕੋਰੋਨਾ ਟੈਸਟ ਹੋਵੇਗਾ। ਨਾਲ ਹੀ ਟ੍ਰਾਈਲ 'ਚ ਇਹ ਧਿਆਨ ਰੱਖਿਆ ਜਾਵੇਗਾ ਕਿ ਉਸ ਵਿਅਕਤੀ ਨੂੰ ਜਾਂ ਉਸ ਦੇ ਪਰਿਵਾਰ 'ਚ ਕੋਈ ਵੀ ਪਹਿਲਾਂ ਕੋਰੋਨਾ ਸੰਕ੍ਰਮਿਤ ਨਾ ਰਿਹਾ ਹੋਵੇ। ਇਸ ਦੇ ਬਾਅਦ ਵੈਕਸੀਨ ਦੇ ਮਨੁੱਖ ਟ੍ਰਾਈਲ ਦੌਰਾਨ ਪਹਿਲੀ ਡੋਜ਼ ਦੇਣ ਦੇ ਬਾਅਦ 15 ਦਿਨ ਤਕ ਇਸ ਦੇ ਸਰੀਰ 'ਤੇ ਕੀ ਅਸਰ ਹੋ ਰਿਹਾ ਹੈ। ਉਸ 'ਤੇ ਨਜ਼ਰ ਰੱਖੀ ਜਾਵੇਗੀ। ਇਸ ਦੇ ਬਾਅਦ ਦੂਜੀ ਡੋਜ਼ 29 ਦਿਨ ਬਾਅਦ ਦਿੱਤੀ ਜਾਵੇਗੀ।

Posted By: Sarabjeet Kaur