ਗੁਰਮੀਤ ਸਿੰਘ ਸਾਹੀ, ਐੱਸਏਐੱਸ ਨਗਰ : ਖੇਡ ਸਟੇਡੀਅਮ ਸੈਕਟਰ-78 ਨੇੜੇ (ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ) ਵਿਖੇ ਨਵੇਂ ਚੁਣੇ ਗਏ ਪੰਚਾਂ/ਸਰਪੰਚਾਂ, ਜ਼ਿਲ੍ਹਾ ਪ੫ੀਸ਼ਦ ਅਤੇ ਪੰਚਾਇਤ ਸੰਮਤੀ ਦੇ ਮੈਂਬਰਾਂ ਲਈ ਕਰਵਾਏ ਜਾਣ ਵਾਲੇ ਸਹੁੰ ਚੁੱਕ ਸਮਾਗਮ ਦੇ ਸਾਰੇ ਪ੫ਬੰਧ ਮੁਕੰਮਲ ਕਰ ਲਏ ਗਏ ਹਨ। ਸਮਾਗਮ ਵਿਚ ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਬਤੌਰ ਮੁੱਖ ਮਹਿਮਾਨ ਅਤੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਸਾਬਕਾ ਕੇਂਦਰੀ ਰਾਜ ਮੰਤਰੀ ਮਹਾਰਾਣੀ ਪ੫ਨੀਤ ਕੌਰ, ਸਾਬਕਾ ਮੰਤਰੀ ਪੰਜਾਬ ਸ. ਜਗਮੋਹਣ ਸਿੰਘ ਕੰਗ , ਨਵ-ਨਿਯੁਕਤ ਜ਼ਿਲ੍ਹਾ ਪ੫ਧਾਨ ਕਾਂਗਰਸ ਕਮੇਟੀ ਦੀਪ ਇੰਦਰ ਸਿੰਘ ਿਢੱਲੋਂ ਵੀ ਸ਼ਮੂਲੀਅਤ ਕਰਨਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਪ੫ੀਤ ਕੌਰ ਸਪਰਾ ਨੇ ਖੇਡ ਸਟੇਡੀਅਮ ਵਿਖੇ ਸਹੁੰ ਚੁੱਕ ਸਮਾਗਮ ਦੇ ਪ੫ਬੰਧਾਂ ਦਾ ਜਾਇਜ਼ਾ ਲੈਣ ਮੌਕੇ ਦੱਸਿਆ। ਉਨ੍ਹਾਂ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਾਕਾਰੀਆਂ ਦੀ ਸੱਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀਆਂ ਡਿਊਟੀਆਂ ਉਨ੍ਹਾਂ ਨੂੰ ਸੌਂਪੀਆਂ ਗਈਆਂ ਹਨ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ ਤਾਂ ਜੋ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਪੰਚਾਂ/ਸਰਪੰਚਾਂ, ਜ਼ਿਲ੍ਹਾ ਪ੫ੀਸ਼ਦ ਅਤੇ ਪੰਚਾਇਤ ਸੰਮਤੀ ਦੇ ਮੈਂਬਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

ਉਨ੍ਹਾਂ ਸਪਰਾ ਨੇ ਦੱਸਿਆ ਕਿ ਚੁਣੇ ਹੋਏ ਪੰਚਾਂ/ ਸਰਪੰਚਾਂ , ਜ਼ਿਲ੍ਹਾ ਪ੫ੀਸ਼ਦ ਦੇ ਮੈਂਬਰਾਂ ਅਤੇ ਪੰਚਾਇਤ ਸੰਮਤੀ ਦੇ ਮੈਂਬਰਾਂ ਨੂੰ ਭਾਰਤ ਦੇ ਸਵਿਧਾਨ ਪ੫ਤੀ ਸੱਚੀ ਸ਼ਰਧਾ, ਭਾਰਤ ਦੀ ਪ੫ਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਅਤੇ ਆਪਣੇ ਫਰਜ਼ਾਂ ਨੂੰ ਨਿਸ਼ਚਾ ਪੂਰਵਕ ਇਮਾਨਦਾਰੀ ਨਾਲ ਨਿਭਾਉਣ ਆਦਿ ਦੀ ਸਹੁੰ ਚੁਕਾਈ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਡੈਪੋ ਬਣਨ ਦੀ ਸਹੁੰ ਵੀ ਚੁਕਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਹੁੰ ਚੁੱਕ ਸਮਾਗਮ ਵਿਚ ਚੁਣੇ ਗਏ 2054 ਪੰਚ, 337 ਸਰਪੰਚ, 10 ਜ਼ਿਲ੍ਹਾ ਪ੫ੀਸ਼ਦ ਮੈਂਬਰ ਅਤੇ 63 ਪੰਚਾਇਤ ਸੰਮਤੀ ਦੇ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਖਰੜ ਬਲਾਕ ਦੇ 854 ਪੰਚ, 139 ਸਰਪੰਚ, ਜ਼ਿਲ੍ਹਾ ਪ੫ੀਸ਼ਦ ਦੇ 04 ਅਤੇ ਪੰਚਾਇਤ ਸੰਮਤੀ ਦੇ 25 ਮੈਂਬਰ ਹਨ। ਬਲਾਕ ਮਾਜਰੀ ਦੇ 614 ਪੰਚ, 108 ਸਰਪੰਚ, 2 ਜ਼ਿਲ੍ਹਾ ਪ੫ੀਸ਼ਦ ਮੈਂਬਰ ਅਤੇ 16 ਪੰਚਾਇਤ ਸੰਮਤੀ ਦੇ ਮੈਂਬਰ ਹਨ, ਇਸੇ ਤਰ੍ਹਾਂ ਬਲਾਕ ਡੇਰਾਬਸੀ ਵਿਚ 586 ਪੰਚ, 90 ਸਰਪੰਚ, 4 ਜ਼ਿਲ੍ਹਾ ਪ੫ੀਸ਼ਦ ਮੈਂਬਰ ਅਤੇ 22 ਪੰਚਾਇਤ ਸੰਮਤੀ ਦੇ ਮੈਂਬਰ ਸ਼ਾਮਿਲ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐੱਪੀ ਸਿਟੀ) ਜਸਕਿਰਨ ਸਿੰਘ ਤੇਜਾ, ਐੱਸਡੀਐੱਮ ਮੋਹਾਲੀ ਜਗਦੀਪ ਸਹਿਗਲ, ਐੱਸਡੀਐੱਮ ਡੇਰਾਬਸੀ ਪੂਜਾ ਸਿਆਲ, ਐਸ.ਡੀ.ਐਮ. ਖਰੜ ਸ੫ੀ ਵਿਨੋਦ ਬਾਂਸਲ, ਸਕੱਤਰ ਜ਼ਿਲ੍ਹਾ ਪ੫ੀਸ਼ਦ ਰਵਿੰਦਰ ਸਿੰਘ ਸੰਧੂ, ਡੀ.ਡੀ.ਪੀ.ਓ. ਸ੫ੀ ਡੀ ਕੇ ਸਾਲਦੀ, ਐਕਸੀਅਨ ਨਗਰ ਨਿਗਮ ਨਰਿੰਦਰ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।