ਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੀ ਦੂਜੀ ਲਹਿਰ ਸ਼ਾਂਤ ਹੋਣ ਤੋਂ ਬਾਅਦ 11 ਅਗਸਤ ਤੋਂ ਸ਼ਹਿਰ ਦੀਆਂ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਖੁੱਲ੍ਹਣ ਜਾ ਰਹੀਆਂ ਹਨ। ਉੱਚ ਸਿੱਖਿਆ ਸੰਸਥਾਵਾਂ 'ਚ ਕਾਲਜ, ਕੋਚਿੰਗ ਸੈਂਟਰ ਤੇ ਸਿੱਖਿਆ ਸੰਸਥਾਵਾਂ ਸ਼ਾਮਲ ਰਹਿਣਗੀਆਂ। ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਕਾਰਨ ਲੰਬੇ ਸਮੇਂ ਤੋਂ ਬਾਅਦ ਸਿੱਖਿਆ ਸੰਸਥਾਵਾਂ ਖੁੱਲ੍ਹਣ ਜਾ ਰਹੀਆਂ ਹਨ। ਅਜਿਹੇ ਸਮੇਂ ਸੰਸਥਾਵਾਂ 'ਚ ਆਉਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਹੋਵੇਗਾ ਕਿ ਉਨ੍ਹਾਂ ਨੇ ਕੋਵਿਡ ਵੈਕਸੀਨ ਦੀ ਘੱਟ ਤੋਂ ਘੱਟ ਇਕ ਡੋਜ਼ ਜ਼ਰੂਰੀ ਤੌਰ 'ਤੇ ਲੱਗੀ ਹੋਣੀ ਚਾਹੀਦੀ ਹੈ। ਇਹ ਨਿਰਦੇਸ਼ ਬੁੱਧਵਾਰ ਨੂੰ ਸਿੱਖਿਆ ਸਕੱਤਰ ਸਰਪ੍ਰਰੀਤ ਸਿੰਘ ਗਿੱਲ ਵੱਲੋਂ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਜਾਰੀ ਕੀਤੇ।

-ਬਾਕਸ-

-14 ਦਿਨ ਪਹਿਲਾਂ ਵੈਕਸੀਨ ਲੱਗਣੀ ਜ਼ਰੂਰੀ

ਕਾਲਜ ਆਉਣ ਵਾਲੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਲਈ ਜ਼ਰੂਰੀ ਰਹੇਗਾ ਕਿ ਉਹ ਕੋਵਿਡ ਵੈਕਸੀਨ ਦੀ ਡੋਜ਼ ਕਰੀਬ 14 ਦਿਨ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਨੇ ਵੈਕਸੀਨ ਨਾ ਲਗਵਾਈ ਹੋਵੇ ਤਾਂ ਉਸ ਕੋਲ 72 ਘੰਟੇ ਪਹਿਲਾਂ ਤਕ ਦਾ ਆਰਟੀਪੀਸੀਆਰ ਟੈਸਟ ਹੋਣਾ ਜ਼ਰੂਰੀ ਹੈ। ਇਸ ਤੋਂ ਬਿਨਾਂ ਕਿਸੇ ਨੂੰ ਵੀ ਸੰਸਥਾ ਦੇ ਗੇਟ 'ਤੇ ਐਂਟਰੀ ਨਹੀਂ ਦਿੱਤੀ ਜਾਵੇਗੀ।

-ਬਾਕਸ-

-ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਆਵੇਗਾ ਸੌ ਫ਼ੀਸਦੀ

ਸਿੱਖਿਆ ਸੰਸਥਾਵਾਂ 'ਚ ਕੰਮ ਕਰਦੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਨੂੰ ਸੌ ਫ਼ੀਸਦੀ ਆਉਣਾ ਹੋਵੇਗਾ। ਵਿਭਾਗੀ ਸੂਤਰਾਂ ਦੀ ਮੰਨੀਏ, ਤਾਂ 10 ਅਗਸਤ ਤੋਂ ਬਾਅਦ ਸੈਂਟ੍ਲਾਈਜ ਦਾਖ਼ਲਾ ਸ਼ੁਰੂ ਹੋਵੇਗਾ ਜੋ ਕਿ ਆਨਲਾਈਨ ਰਹੇਗਾ, ਪਰ ਜਾਣਕਾਰੀ ਲੈਣ ਲਈ ਵਿਦਿਆਰਥੀ ਕਾਲਜ ਆ ਸਕਣਗੇ।