ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਬਿਹਤਰ ਕਰਨ ਦੇ ਮੰਤਵ ਨਾਲ ਸਮੂਹ ਵਾਰਡਾਂ 'ਚ ਲਾਏ ਜਾ ਰਹੇ ਓਪਨ ਏਅਰ ਜਿੰਮਾਂ ਦੀ ਲੜੀ 'ਚ ਵਾਰਡ ਨੰ. ਚਾਰ 'ਚ ਓਪਨ ਏਅਰ ਜਿਮ ਦਾ ਉਦਘਾਟਨ ਬੀਬੀ ਸਿਕੰਦਰ ਕੌਰ ਪਤਨੀ ਸ਼ਹੀਦ ਬਲਬੀਰ ਸਿੰਘ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ਼ਹੀਦ ਬਲਬੀਰ ਸਿੰਘ ਭਾਰਤ ਚੀਨ ਦੇ ਯੁੱਧ ਵਿਚ 1962 ਵਿਚ ਸ਼ਹੀਦ ਹੋ ਗਏ ਸਨ। ਵਾਰਡ ਨੰ.4 ਦੀ ਕੌਂਸਲਰ ਗੁਰਮੀਤ ਕੌਰ ਨੇ ਕਿਹਾ ਕਿ ਇਸ ਜਿੰਮ ਦੇ ਚਾਲੂ ਹੋਣ ਨਾਲ ਵਾਰਡ ਵਾਸੀਆਂ ਖਾਸ ਕਰਕੇ ਸੀਨੀਅਰ ਸਿਟੀਜ਼ਨਾਂ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ 'ਚ ਸ਼ਹਿਰ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਂਦੀ ਗਈ ਹੈ ਤੇ ਸਮੂਹ ਵਾਰਡਾਂ 'ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਫੇਜ਼-1 ਦੇ ਪ੍ਰਧਾਨ ਪ੍ਰਰੀਤਮ ਸਿੰਘ, ਮੀਤ ਪ੍ਰਧਾਨ ਹਾਊਸ ਓਨਰਜ ਵੈਲਫੇਅਰ ਐਸੋਸੀਏਸ਼ਨ ਫੇਜ਼-1, ਜੇ.ਪੀ.ਸੂਦ, ਸਤਨਾਮ ਸਿੰਘ, ਰਾਮਪਾਲ, ਰਾਮਲਾਲ, ਰਵਿੰਦਰ ਸਿੰਘ, ਅਨੇਕ ਸਿੰਘ, ਜਸਪਾਲ ਸਿੰਘ, ਲਖਬੀਰ ਸਿੰਘ, ਸਰਬਜੀਤ ਸਿੰਘ, ਬਲਜਿੰਦਰ ਸਿੰਘ ਬੇਦੀ, ਜਗਤਾਰ ਸਿੰਘ ਆਦਿ ਹਾਜ਼ਰ ਸਨ।