ਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਚੱਲਦਿਆਂ 12ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਐੱਮਐੱਚਆਰਡੀ ਨੇ ਇਹ ਫ਼ੈਸਲਾ ਲਿਆ ਹੈ ਕਿ 12ਵੀਂ ਜਮਾਤ ਦੇ ਸਿਰਫ਼ ਮੁੱਖ ਵਿਸ਼ੇ ਦੇ ਪੇਪਰ ਹੀ ਲਏ ਜਾਣਗੇ। 12ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ 'ਚ ਆਰਟਸ ਸਟ੍ਰੀਮ ਦੀਆਂ ਕਰੀਬ ਤਿੰਨ ਤੋਂ ਚਾਰ ਪ੍ਰੀਖਿਆਵਾਂ ਰਹਿੰਦੀਆਂ ਹਨ। ਉਸ ਤੋਂ ਇਲਾਵਾ ਮੈਡੀਕਲ ਤੇ ਨਾਨ ਮੈਡੀਕਲ, ਅਕਾਊਂਟਸ ਦੇ ਵੀ ਇਕ ਜਾਂ ਦੋ ਪੇਪਰ ਰਹਿ ਗਏ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਸੀਬੀਐੱਸਈ ਨੇ ਸਿੱਖਿਆ ਮੰਤਰਾਲੇ ਨੂੰ ਮੁਖ ਪੇਪਰ ਹੀ ਆਯੋਜਿਤ ਕਰਵਾਉਣ ਦੀ ਸਿਫਾਰਿਸ਼ ਕੀਤੀ ਸੀ, ਜਿਸ ਤੋਂ ਬਾਅਦ ਮੰਤਰਾਲੇ ਨੇ ਇਹ ਆਦੇਸ਼ ਜਾਰੀ ਕੀਤਾ ਕਿ 12ਵੀਂ ਕਲਾਸ ਦੇ ਸਿਰਫ ਮੁੱਖ ਵਿਸ਼ੇ ਦੇ ਪੇਪਰ ਹੀ ਲਏ ਜਾਣਗੇ।

ਵੋਕੇਸ਼ਨਲ ਕੋਰਸ ਦੇ ਨਹੀਂ ਹੋਣਗੇ ਐਗਜ਼ਾਮ

ਵਿਦਿਆਰਥੀਆਂ ਨੂੰ ਜ਼ਿਆਦਾ ਸਿਕਲਸ ਦੇਣ ਲਈ ਸ਼ਹਿਰ 'ਚ ਵੋਕੇਸ਼ਨਲ ਕੋਰਸ ਵੀ ਕਰਵਾਏ ਜਾਂਦੇ ਹਨ। ਬੋਰਡ ਪ੍ਰੀਖਿਆਵਾਂ 'ਚ ਦੂਜੇ ਵਿਸ਼ੇ ਦੀ ਤਰ੍ਹਾਂ ਇਨ੍ਹਾਂ ਦੇ ਵੀ ਪੇਪਰ ਹੁੰਦੇ ਹਨ। ਕਰਫਿਊ ਲੱਗਣ ਤੋਂ ਪਹਿਲਾਂ ਦੋ ਜਾਂ ਤਿੰਨ ਵੋਕੇਸ਼ਨਲ ਕੋਰਸ ਦੇ ਐਗਜ਼ਾਮ ਹੋਏ ਹਨ। ਐੱਮਐੱਚਆਰਡੀ ਨੇ ਬਚੇ ਹੋਏ ਵੋਕੇਸ਼ਨਲ ਕੋਰਸ ਦੇ ਐਗਜ਼ਾਮ ਆਯੋਜਿਤ ਨਾ ਕਰਨ ਦਾ ਫ਼ੈਸਲਾ ਲਿਆ ਹੈ।

ਲੱਖਾਂ ਵਿਦਿਆਰਥੀਆਂ ਨੇ ਨਹੀਂ ਦਿੱਤੇ ਹਨ ਐਗਜ਼ਾਮ

ਸੀਬੀਐੱਸਈ ਵੱਲੋਂ ਆਯੋਜਿਤ ਬੋਰਡ ਪ੍ਰੀਖਿਆਵਾਂ ਦੇ ਰੱਦ ਹੋਣ ਨਾਲ ਵਿਦਿਆਰਥੀਆਂ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਨਾਲ ਵਿਦਿਆਰਥੀਆਂ ਦੀਆਂ ਤਿਆਰੀਆਂ ਨੂੰ ਵੀ ਧੱਕਾ ਲੱਗਾ ਹੈ। ਪੂਰੇ ਦੇਸ਼ 'ਚ ਅਜੇ ਲੱਖਾਂ ਦੀ ਗਿਣਤੀ 'ਚ ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ ਨੇ ਐਗਜ਼ਾਮ ਨਹੀਂ ਦਿੱਤੇ ਹਨ।

Posted By: Amita Verma