ਚੰਡੀਗੜ੍ਹ, ਜੇਐੱਨਐੱਨ : ਚੰਡੀਗੜ੍ਹ ਨੂੰ ਅੱਜ ਸਿਹਤ ਮੰਤਰਾਲੇ ਵੱਲੋ ਕੋਵੀਸ਼ੀਲਡ ਵੈਕਸੀਨ ਦੀ ਇਕ ਲੱਖ ਡੋਜ਼ ਮਿਲੇਗੀ। ਇਹ ਡੋਜ਼ 1 ਮਈ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਸ਼ੁਰੂ ਕੀਤੀ ਜਾ ਰਹੀ ਹੈ। ਸ਼ਹਿਰ ’ਚ ਹੁਣ ਤਕ 1,66,035 ਲੋਕ ਟੀਕਾਕਰਨ ਕਰਵਾ ਚੁੱਕੇ ਹਨ।


ਸਿਹਤ ਵਿਭਾਗ ਅਨੁਸਾਰ 18920 ਹੈਲਥ ਕੇਅਰ ਵਰਕਰ ਵੈਕਸੀਨ ਦੀ ਪਹਿਲੀ ਡੋਜ਼ ਤੇ 10,032 ਹੈਲਥ ਕੇਅਰ ਵਰਕਰ ਦੂਜੀ ਡੋਜ਼ ਲਗਵਾ ਚੁੱਕੇ ਹਨ। 18,028 ਫਰੰਟਲਾਈਨ ਵਰਕਰ ਵੈਕਸੀਨ ਦੀ ਪਹਿਲੀ ਡੋਜ਼ ਤੇ 9,894 ਦੂਜੀ ਡੋਜ਼ ਲਗਵਾ ਚੁੱਕੇ ਹਨ। 45 ਤੋਂ 60 ਸਾਲ ਦੀ ਉਮਰ ਵਿਚਕਾਰ 47,148 ਲੋਕ ਪਹਿਲੀ ਡੋਜ਼ ਤੇ 2,266 ਲੋਕ ਦੂਜੀ ਡੋਜ਼ ਲਗਵਾ ਚੁੱਕੇ ਹਨ। 60 ਸਾਲ ਤੋਂ ਜ਼ਿਆਦਾ ਉਮਰ ਦੇ 48,284 ਲੋਕ ਤੇ 11,463 ਲੋਕ ਦੂਜੀ ਡੋਜ਼ ਲਗਵਾ ਚੁੱਕੇ ਹਨ।


ਪਹਿਲੀ ਡੋਜ਼ ਲਗਵਾਉਣ ਦੇ ਬਾਵਜੂਦ ਲੋਕ ਆ ਰਹੇ ਕੋਰੋਨਾ ਦੀ ਲਪੇਟ ’ਚ

ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਦੇ ਬਾਵਜੂਦ ਕਈ ਲੋਕ ਸੰਕ੍ਰਮਣ ਦੀ ਲਪੇਟ ’ਚ ਆ ਰਹੇ ਹਨ। ਪੀਜੀਆਈ ਅਨੁਸਾਰ ਸ਼ਹਿਰ ’ਚ ਹੁਣ ਤਕ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਪੀਜੀਆਈ ਦੇ ਐਨਸਥੀਸੀਆ ਵਿਭਾਗ ਦੇ ਹੈੱਡ ਪ੍ਰੋ. ਜੀਡੀ ਪੁਰੀ ਨੇ ਕਿਹਾ ਕਿ ਵੈਕਸੀਨ ਦਾ ਪਹਿਲਾਂ ਟੀਕਾ ਲਗਵਾਉਣ ਤੋਂ ਬਾਅਦ ਵੀ ਲੋਕ ਇਸ ਲਈ ਸੰਕ੍ਰਮਣ ਦੀ ਲਪੇਟ ’ਚ ਆ ਰਹੇ ਹਨ, ਕਿਉਂਕਿ ਲੋਕ ਮਾਸਕ, ਸਰੀਰਕ ਦੂਰੀ ਤੇ ਸੈਨੇਟਾਈਜ਼ਰ ਦਾ ਇਸਤੇਮਾਲ ਨਹੀਂ ਕਰ ਰਹੇ।

Posted By: Sarabjeet Kaur