ਮਹਿਰਾ, ਖਰੜ : ਖਰੜ ਸ਼ਹਿਰ 'ਚ ਉਸਾਰੀ ਅਧੀਨ ਮਕਾਨ 'ਚ ਕੰਮ ਕਰਦੇ ਇਕ ਮਿਸਤਰੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਿਸਤਰੀ ਖ਼ੁਸ਼ਹਾਲ (40) ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਨਜ਼ਦੀਕ ਸੋਢੀ ਸਕੂਲ ਖਰੜ, ਜੋ ਕਿ ਧੋਬੀਆਂ ਵਾਲੇ ਮੁਹੱਲੇ ਵਿਖ਼ੇ ਅਮਰੀਕ ਸਿੰਘ ਨਾਂ ਦੇ ਵਿਅਕਤੀ ਦੇ ਘਰ ਉਪਰਲੀ ਮੰਜ਼ਿਲ 'ਤੇ ਸਟਰੀਟ ਲਾਈਟ ਦੇ ਖੰਭੇ 'ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਕਰੰਟ ਲੱਗਣ ਕਾਰਨ ਛੱਤ ਤੋਂ ਹੇਠਾਂ ਡਿੱਗ ਪਿਆ ਜਿਸਨੂੰ ਕਿ ਸਿਵਲ ਹਸਪਤਾਲ ਖਰੜ ਵਿਖ਼ੇ ਇਲਾਜ ਲਈ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍੍ਤਕ ਐਲਾਨ ਦਿੱਤਾ।