ਜੇਐੱਨਐੱਨ, ਮਨੀਮਾਜਰਾ : ਮਨੀਮਾਜਰਾ ਦੇ ਐੱਨਏਸੀ 'ਚ ਐਤਵਾਰ ਦੇਰ ਰਾਤ ਡਿਊਟੀ ਤੋਂ ਘਰ ਪਰਤਦੇ ਸਮੇਂ ਬਾਈਕ ਦਾ ਬੈਲੇਂਸ ਵਿਗੜ ਕੇ ਡਿੱਗਣ ਨਾਲ ਮੂਲ ਰੂਪ ਤੋਂ ਹਿਮਾਚਲ ਦੇ ਚੰਬਾ ਵਾਸੀ, ਜੋ ਹੁਣ ਨਯਾ ਗਾਂਵ 'ਚ ਕਿਰਾਏ 'ਤੇ ਰਹਿੰਦਾ ਹੈ, ਚਾਲਕ ਅਨਿਲ ਦੀ ਮੌਤ ਹੋ ਗਈ। ਜਦਕਿ ਪਿੱਛੇ ਬੈਠੇ ਨੌਜਵਾਨ ਨੂੰ ਗੰਭੀਰ ਸੱਟਾਂ ਆਈਆਂ। ਡਾਕਟਰਾਂ ਮੁਤਾਬਕ ਮਿ੍ਤਕ ਦੇ ਸਿਰ 'ਚ ਸੱਟ ਲੱਗਣ ਕਾਰਨ ਉਸ ਦੀ ਮੌਤ ਹੋਈ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸੋਮਵਾਰ ਨੂੰ ਵਾਰਸਾਂ ਨੂੰ ਸੌਂਪ ਦਿੱਤੀ। ਜਾਣਕਾਰੀ ਅਨੁਸਾਰ ਮਿ੍ਤਕ ਸੈਕਟਰ-7 'ਚ ਹੋਟਲ 'ਚ ਕੰਮ ਕਰਦਾ ਸੀ। ਐਤਵਾਰ ਦੇਰ ਰਾਤ ਲਗਪਗ ਤਿੰਨ ਵਜੇ ਮਿ੍ਤਕ ਡਿਊਟੀ ਤੋਂ ਵਾਪਸ ਘਰ ਜਾਣ ਲੱਗਾ। ਇਸ ਦੌਰਾਨ ਉਹ ਆਪਣੇ ਇਕ ਸਾਥੀ ਚੰਦਰ ਨੂੰ ਘਰ ਛੱਡਣ ਲਈ ਮਨੀਮਾਜਰਾ ਜਾ ਰਿਹਾ ਸੀ।