* ਸਿਰ ਫੱਟਣ ਕਾਰਨ ਦਿਮਾਗ ਖਿੱਲਰ ਕੇ ਬਾਹਰ ਨਿਕਲਿਆ

* ਲਾਸ਼ ਸੜਕ 'ਤੇ ਰੱਖ ਕੇ ਕੀਤਾ ਵਿਖਾਵਾ, ਮੁਲਜ਼ਮ ਕੀਤਾ ਗਿ੍ਫ਼ਤਾਰ

21ਸੀਐਚਡੀ18ਪੀ, ਫੋਟੋ ਕੈਪਸ਼ਨ

ਸੜਕ 'ਤੇ ਪਈ ਸੰਦੀਪ ਦੀ ਲਾਸ਼

21ਸੀਐਚਡੀ18ਏਪੀ, ਫੋਟੋ ਕੈਪਸ਼ਨ ਰੋਸ ਪ੍ਰਦਰਸ਼ਨ ਕਰਦੇ ਪਰਿਵਾਰਕ ਮੈਂਬਰ।

ਗੁਰਮੁਖ ਵਾਲੀਆ, ਐੱਸਏਐੱਸ ਨਗਰ- ਐਤਵਾਰ ਰਾਤ 11.45 ਵਜੇ ਫੇਜ਼-10 ਫੌਜੀ ਕੰਟੀਨ ਸਾਹਮਣੇ ਇਕ ਰੋਡ ਰੋਲਰ ਨੇ ਪਿੱਛੇ ਮੁੜਦਿਆਂ ਰੇਹੜੀ ਚਾਲਕ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਰੇਹੜੀ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਬਾਅ ਪੈਣ ਕਾਰਨ ਉਸ ਦਾ ਸਿਰ ਫੱਟਣ ਕਰਕੇ ਦਿਮਾਗ ਖਿੱਲਰ ਕੇ ਬਾਹਰ ਆ ਗਿਆ। ਮਿ੍ਤਕ ਦੀ ਪਛਾਣ ਸੰਦੀਪ ਕੁਮਾਰ ਵਾਸੀ ਮਕਾਨ ਨੰਬਰ 2577 ਸੈਕਟਰ-56 ਚੰਡੀਗੜ੍ਹ ਵਜੋਂ ਹੋਈ ਹੈ। ਮਿ੍ਤਕ ਸੰਦੀਪ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਪਹਿਲਾਂ ਰੋਡ ਰੋਲਰ ਚਾਲਕ ਨੂੰ ਮੌਕੇ ਤੋਂ ਭਜਾ ਦਿੱਤਾ ਸੀ ਪਰ ਜਦੋਂ ਉਨ੍ਹਾਂ ਵੱਲੋਂ ਸੜਕ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕੀਤਾ। ਗਿ੍ਫ਼ਤਾਰ ਰੋਡ ਰੋਲਰ ਚਾਲਕ ਦੀ ਪਛਾਣ ਗੌਤਮ ਕੁਮਾਰ ਵਾਸੀ ਪਿੰਡ ਝੰਜੇੜੀ ਖਰੜ ਵਜੋਂ ਹੋਈ ਹੈ। ਮੁਲਜ਼ਮ ਗੌਤਮ ਖਿਲਾਫ਼ ਆਈਪੀਸੀ ਦੀ ਧਾਰਾ 279, 304ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਿ੍ਤਕ ਸੰਦੀਪ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਦੀ ਅੱਠ ਮਹੀਨੇ ਦੀ ਬੱਚੀ ਹੈ।

ਮਿ੍ਤਕ ਸੰਦੀਪ ਦੇ ਪਿਤਾ ਜੋਗਿੰਦਰ ਨੇ ਦੱਸਿਆ ਕਿ ਉਸ ਦਾ ਵੱਡਾ ਮੁੰਡਾ ਕੁਲਦੀਪ ਤੇ ਛੋਟਾ ਮੁੰਡਾ ਸੰਦੀਪ ਦੋਵੇਂ ਹੀ ਮੰਡੀਆਂ 'ਚ ਰੇਹੜੀ ਲਾ ਕੇ ਸਪਰਿੰਗ ਰੋਲ ਤੇ ਨੂਡਲ ਵੇਚਦੇ ਹਨ। ਐਤਵਾਰ ਰਾਤ ਨੂੰ ਕੁਲਦੀਪ ਨੇ ਧਨਾਸ ਚੰਡੀਗੜ੍ਹ ਤੇ ਸੰਦੀਪ ਨੇ ਫੇਜ਼-11 ਦੀ ਸਬਜ਼ੀ ਮੰਡੀ 'ਚ ਰੇਹੜੀ ਲਾਈ ਸੀ। ਰਾਤ 11.45 ਵਜੇ ਜਦੋਂ ਸੰਦੀਪ ਘਰ ਪਰਤ ਰਿਹਾ ਸੀ ਤਾਂ ਫੇਜ਼-10 ਫੌਜੀ ਕੰਟੀਨ ਨੇੜੇ ਸੜਕ ਕਾਰਪੇਟਿੰਗ ਦਾ ਕੰਮ ਚੱਲ ਰਿਹਾ ਹੈ ਜਿੱਥੇ ਰੋਡ ਰੋਲਰ ਬੈਕ ਹੋ ਰਿਹਾ ਸੀ ਜਿਸ ਨੇ ਪਿੱਛੇ ਆਉਣ ਵੇਲੇ ਸੰਦੀਪ 'ਤੇ ਰੋਡ ਰੋਲਰ ਚੜ੍ਹਾ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿ੍ਤਕ ਸੰਦੀਪ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਹਿਲਾਂ ਪੁਲਿਸ ਨੇ ਰੋਡ ਰੋਲਰ ਚਾਲਕ ਨੂੰ ਮੌਕੇ ਤੋਂ ਭਜਾ ਦਿੱਤਾ ਸੀ ਜੇਕਰ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਚਿਤਾਵਨੀ ਨਾ ਦਿੱਤੀ ਹੁੰਦੀ ਅਤੇ ਸੜਕ ਬੰਦ ਕਰਕੇ ਰੋਸ ਪ੍ਰਦਰਸ਼ਨ ਨਾ ਕੀਤਾ ਹੁੰਦਾ ਤਾਂ ਉਨ੍ਹਾਂ ਰੋਡ ਰੋਲਰ ਚਾਲਕ ਨੂੰ ਗਿ੍ਫ਼ਤਾਰ ਨਹੀਂ ਸੀ ਕਰਨਾ। ਉਨ੍ਹਾਂ ਪੁਲਿਸ ਨੂੰ ਚਿਤਾਵਨੀ ਦਿੱਤੀ ਸੀ ਕਿ ਜਦੋਂ ਤਕ ਰੋਡ ਰੋਲਰ ਚਾਲਕ ਨੂੰ ਪੁਲਿਸ ਗਿ੍ਫ਼ਤਾਰ ਨਹੀਂ ਕਰਦੀ ਉਹ ਲਾਸ਼ ਨੂੰ ਸੜਕ ਤੋਂ ਨਹੀਂ ਚੁੱਕਣਗੇ। ਮੌਕੇ 'ਤੇ ਪਹੁੰਚੇ ਫ਼ੇਜ਼-11 ਥਾਣਾ ਮੁਖੀ ਕੁਲਬੀਰ ਸਿੰਘ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਰੋਡ ਰੋਲਰ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਜਾਮ ਨੂੰ ਖੁੱਲ੍ਹਵਾ ਦਿੱਤਾ ਗਿਆ।