ਗੁਰਮੁੱਖ ਵਾਲੀਆ, ਐੱਸਏਐੱਸ ਨਗਰ : ਐਤਵਾਰ ਰਾਤ ਪਿੰਡ ਜਗਤਪੁਰਾ ਨੇੜੇ ਰੇਲਵੇ ਟਰੈਕ 'ਤੇ ਰੇਲਗੱਡੀ ਹੇਠਾਂ ਆ ਕੇ ਇਕ ਨੌਜਵਾਨ ਦੀ ਮੌਤ ਹੋ ਗਈ ਮਿ੍ਰਤਕ ਦੀ ਪਛਾਣ ਗੋਪਾਲ (18) ਵਜੋਂ ਹੋਈ ਹੈ ਜੋ ਕਿ ਮੂਲ ਰੂਪ ਤੋਂ ਉੱਤਰ ਪ੍ਰਦੇਸ਼ (ਯੂਪੀ) ਦਾ ਵਾਸੀ ਹੈ। ਗੋਪਾਲ ਇੱਥੇ ਆਪਣੇ ਪਰਿਵਾਰ ਨਾਲ ਫੇਜ਼-8 ਵਿਖੇ ਅੰਬ ਸਾਹਿਬ ਕਾਲੋਨੀ ਵਿਚਾਲੇ ਰਹਿੰਦਾ ਸੀ। ਗੋਪਾਲ ਆਪਣੇ ਪਿਤਾ ਪ੍ਰੇਮ ਪਾਲ ਨਾਲ ਮਜ਼ਦੂਰੀ ਦਾ ਕੰਮ ਕਰਦਾ ਸੀ।

ਜੀਆਰਪੀ ਪੁਲਿਸ ਅਨੁਸਾਰ ਗੋਲਫ਼ ਕਲੱਬ ਨੇੜੇ ਰੇਲਵੇ ਟਰੈਕ ਕਰਾਸ ਕਰਦੇ ਹੋਏ ਪੈਰ ਿਫ਼ਸਲਣ ਕਾਰਨ ਗੋਪਾਲ ਟਰੈਕ 'ਤੇ ਡਿੱਗ ਗਿਆ, ਉਸੇ ਦੌਰਾਨ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਟਰੇਨ ਹੇਠਾਂ ਆ ਕੇ ਗੋਪਾਲ ਦੀ ਮੌਤ ਹੋ ਗਈ। ਸਿਵਲ ਹਸਪਤਾਲ ਫੇਜ਼-6 'ਚ ਪੋਸਟਮਾਰਟਮ ਮਗਰੋਂ ਸੋਮਵਾਰ ਨੂੰ ਗੋਪਾਲ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।