ਜੇਐੱਨਐੱਨ, ਚੰਡੀਗੜ੍ਹ : ਤੇਜ਼ ਰਫਤਾਰ ਟੈਂਪੂ ਚਾਲਕ ਨੇ ਮੰਗਲਵਾਰ ਨੂੰ ਥ੍ਰੀ ਬੀਆਰਡੀ ਸੜਕ 'ਤੇ ਬਜ਼ੁਰਗ ਅੌਰਤ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜ਼ਖ਼ਮੀ ਨੂੰ ਅੌਰਤ ਨੂੰ ਜੀਐੱਮਸੀਐੱਚ-32 ਵਿਚ ਦਾਖ਼ਲ ਕਰਵਾਇਆ। ਜਿਥੇ ਅੌਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿ੍ਤਕਾ ਦੀ ਪਛਾਣ ਰਾਮ ਦਰਬਾਰ ਵਾਸੀ ਮਾਇਆਵਤੀ ਦੇ ਰੂਪ ਵਿਚ ਹੋਈ। ਸੈਕਟਰ 31 ਥਾਣਾ ਪੁਲਿਸ ਨੇ ਮਿ੍ਤਕਾ ਦੇ ਬੇਟੇ ਸੀਤਾ ਰਾਮ ਦੀ ਸ਼ਿਕਾਇਤ 'ਤੇ ਟੈਂਪੂ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ। ਰਾਮਦਰਬਾਰ ਵਾਸੀ ਸੀਤਾ ਰਾਮ ਨੇ ਸ਼ਿਕਾਇਤ ਵਿਚ ਦੱਸਿਆ ਕਿ ਮੰਗਲਵਾਰ ਨੂੰ ਉਸ ਦੀ ਮਾਂ 50 ਸਾਲਾ ਮਾਇਆਵਤੀ ਥ੍ਰੀ-ਬੀਆਰਡੀ ਸੜਕ 'ਤੇ ਜਾ ਰਹੀ ਸੀ। ਇਸ ਦੌਰਾਨ ਤੇਜ਼ ਰਫਤਾਰ ਟੈਂਪੂ ਚਾਲਕ ਨੇ ਉਸ ਦੀ ਮਾਂ ਨੂੰ ਟੱਕਰ ਮਾਰ ਦਿੱਤੀ। ਮੁਲਜ਼ਮ ਮੌਕੇ 'ਤੇ ਬਿਨਾਂ ਰੁਕੇ ਹੀ ਫ਼ਰਾਰ ਹੋ ਗਿਆ। ਸੂਚਨਾ ਮਿਲਣ 'ਤੇ ਪੁੱਜੀ ਪੀਸੀਆਰ ਨੇ ਜ਼ਖ਼ਮੀ ਅੌਰਤ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ। ਸੈਕਟਰ 31 ਥਾਣਾ ਪੁਲਿਸ ਨੇ ਟੈਂਪੂ ਚਾਲਕ ਦੀ ਤਲਾਸ਼ ਵਿਚ ਲੱਗੀ ਹੈ।