ਬਲੌਂਗੀ ਐਲੀਵੇਟਿਡ ਬਿ੍ਜ 'ਤੇ ਮਾਰੀ ਸੀ ਟੱਕਰ, ਵੀਰਵਾਰ ਨੂੰ ਪੀਜੀਆਈ 'ਚ ਇਲਾਜ ਦੌਰਾਨ ਹੋਈ ਮੌਤ

ਪੰਜਾਬੀ ਜਾਗਰਣ ਟੀਮ, ਖਰੜ : ਐਲੀਵੇਟਿਡ ਬਿ੍ਜ 'ਤੇ ਹਾਦਸਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਰ ਪਹਿਲੀ ਵਾਰ ਹਾਦਸੇ 'ਚ ਕਿਸੇ ਦੀ ਜਾਨ ਗਈ ਹੈ। ਮਿ੍ਤਕ ਦੀ ਪਛਾਣ ਖਰੜ ਦੇ ਗੁਰ ੂਨਾਨਕ ਨਗਰ ਦੇ ਰਹਿਣ ਵਾਲੇ 66 ਸਾਲਾਂ ਦੇ ਬਜ਼ੁਰਗ ਨਛੱਤਰ ਸਿੰਘ ਦੇ ਰੂਪ 'ਚ ਹੋਈ ਹੈ। ਜਿਨ੍ਹਾਂ ਦਾ ਵੀਰਵਾਰ ਨੂੰ ਪੋਸਟਮਾਰਟਮ ਹੋਇਆ। ਬਲੌਂਗੀ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਲਾਸ਼ ਪਰਿਵਾਰ ਨੰੂ ਸੌਂਪ ਦਿੱਤੀ ਹੈ। ਆਈਓ ਹਰਜੀਤ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਨੇ ਅਣਪਛਾਤੇ ਸਵਿਫਟ ਕਾਰ ਚਾਲਕ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 279, 304ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਬਡਹੇੜ 'ਚ ਲਗਾਉਂਦਾ ਸੀ ਛੋਲੇ- ਭਟੂਰਿਆਂ ਦੀ ਰੇਹੜੀ ਜਾਂਚ ਅਨੁਸਾਰ ਗੁਰੂਨਾਨਕ ਖਰੜ ਨਿਵਾਸੀ ਨਛੱਤਰ ਸਿੰਘ ਬਡਹੇੜੀ 'ਚ ਛੋਲੇ ਭਟੂਰੇ ਦੀ ਰੇਹੜੀ ਲਗਾਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਦੇਰ ਰਾਤ ਉਹ ਆਪਣੇ ਕੰਮ ਤੋਂ ਸਕੂਟਰ 'ਤੇ ਵਾਪਸ ਆਪਣੇ ਘਰ ਜਾ ਰਿਹਾ ਸੀ। ਜਿਵੇਂ ਹੀ ਉਹ ਬਲੌਂਗੀ ਸਥਿਤ ਐਲੀਵੇਟਿਡ ਬਿ੍ਜ 'ਤੇ ਚੜਿ੍ਹਆ ਉਦੋਂ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਚਾਲਕ ਨੇ ਉਸਦੇ ਸਕੂਟਰ ਨੂੰ ਪਿੱਛੇ ਤੋਂ ਟਕਰ ਮਾਰ ਦਿੱਤੀ। ਜਿਸਦੇ ਨਾਲ ਉਹ ਐਲੀਵੇਟਿਡ ਬਿ੍ਜ ਦੀ ਸਾਇਡ ਕੰਕਰੀਟ ਦੀਵਾਰ ਨਾਲ ਜਾ ਟਕਰਾਇਆ। ਟਕਰ ਮਾਰਨ ਵਾਲਾ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਉੱਥੇ ਤੋਂ ਗੁਜਰ ਰਹੇ ਹੋਰ ਵਾਹਨ ਚਾਲਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਤੁਰੰਤ ਜ਼ਖ਼ਮੀ ਨੂੰ ਫੇਜ਼- 6 ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਦੇਖ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਆਈਓ ਹਰਜੀਤ ਸਿੰਘ ਨੇ ਦੱਸਿਆ ਦੀ ਪੁਲਿਸ ਨੇ ਟਕਰ ਮਾਰਕੇ ਫ਼ਰਾਰ ਹੋਏ ਅਣਪਛਾਤੇ ਸਵਿਫਟ ਕਾਰ ਚਾਲਕ ਦੇ ਖ਼ਿਲਾਫ਼ ਹਿਟ ਐਂਡ ਰਣ ਦਾ ਕੇਸ ਦਰਜ ਕਰ ਲਿਆ ਹੈ।