ਜੇਐੱਨਐੱਨ, ਪੰਚਕੂਲਾ : ਚੰਡੀਮੰਦਰ ਰੈੱਡ ਲਾਈਟ ਕੋਲ ਇਕ ਟਰਾਲੇ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਅੌਰਤ ਦੀ ਮੌਤ ਹੋ ਗਈ। ਓਮ ਪ੍ਰਕਾਸ਼ ਰਾਠੀ ਵਾਸੀ ਅਮਰਾਵਤੀ ਇਨਕਲੇਵ ਪੰਚਕੂਲਾ ਨੇ ਦੱਸਿੱਾ ਕਿ ਸਿਹਤ ਵਿਭਾਗ ਸੈਕਟਰ 6 ਤੋਂ ਰਿਟਾਇਰਡ ਹੈ ਤੇ ਅਜੇ ਸਵੇਰੇ ਆਪਣੀ ਪਤਨੀ ਪਰਮੇਸ਼ਵਰੀ ਦੇਵੀ ਨਾਲ ਜਾ ਰਿਹਾ ਸੀ ਤਾਂ ਟੋਲ ਪਲਾਜ਼ਾ ਵੱਲੋਂ ਆ ਰਹੇ ਇਕ ਟਰਾਲੇ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੇ ਵੀ ਸੱਟਾਂ ਲੱਗੀਆਂ।