ਸੁਰਜੀਤ ਸਿੰਘ ਕੋਹਾੜ, ਲਾਲੜੂ : ਲਾਲੜੂ-ਹੰਡੇਸਰਾ ਸੰਪਰਕ ਸੜਕ 'ਤੇ ਪਿੰਡ ਬੱਲੋਪੁਰ ਨੇੜੇ ਇਕ ਮਹਿੰਦਰਾ ਗੱਡੀ ਦੀ ਲਪੇਟ 'ਚ ਆਉਣ ਨਾਲ ਰੇਹੜੀ 'ਤੇ ਪੱਠੇ ਲੱਦ ਕੇ ਲਿਆ ਰਹੇ ਇਕ 55 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਲਾਲੜੂ ਦੇ ਏਐੱਸਆਈ ਬਲਜਿੰਦਰ ਸਿੰਘ ਅਨੁਸਾਰ ਮਿ੍ਤਕ ਦੇ ਪੁੱਤਰ ਸੁਰਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ ਪਿੰਡ ਬੱਲੋਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦਾ ਪਿਤਾ ਗੁਰਦਾਸ ਸਿੰਘ ਆਪਣੀ ਰੇਹੜੀ ਉੱਤੇ ਆਪਣੇ ਖੇਤਾਂ 'ਚੋਂ ਪੱਠੇ ਲੱਦ ਕੇ ਆਪਣੇ ਘਰ ਬੱਲੋਪੁਰ ਵੱਲ ਆ ਰਿਹਾ ਸੀ ਤਾਂ ਅਚਾਨਕ ਇਕ ਮਹਿੰਦਰਾ ਗੱਡੀ ਬੜੀ ਤੇਜ਼ੀ ਅਤੇ ਲਾਹਪ੍ਰਵਾਹੀ ਨਾਲ ਆਈ, ਜਿਸ ਨੇ ਉਸ ਦੇ ਪਿਤਾ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ, ਜਿਸ ਦੇ ਚਲਦਿਆਂ ਉਸ ਦਾ ਪਿਤਾ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜੀਐੱਮਸੀਐੱਚ ਸੈਕਟਰ 32 ਚੰਡੀਗੜ੍ਹ ਵਿਖੇ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਮਹਿੰਦਰਾ ਗੱਡੀ ਦੇ ਫ਼ਰਾਰ ਚਲਾਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।