9ਸੀਐਚਡੀ901ਪੀ, 902ਪੀ

ਪੁਲਿਸ ਵੱਲੋਂ ਫੜੀ ਗਈ ਸ਼ਰਾਬ ਤੇ ਕਾਰ।

ਪੁਲਿਸ ਨੇ ਮੁਲਜ਼ਮ ਦਾ ਲਿਆ ਦੋ ਦਿਨ ਦਾ ਰਿਮਾਂਡ

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਮੁਬਾਰਕਪੁਰ ਪੁਲਿਸ ਨੇ ਭਾਂਖਰਪੁਰ ਲਾਈਟਾਂ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਇਕ ਕਾਰ 'ਚੋਂ ਛੇ ਦੇਸੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਕਾਰ ਚਾਲਕ ਦੀਪਕ ਕੁਮਾਰ ਯਾਦਵ (20) ਪੁੱਤਰ ਰਾਮ ਸ਼ੰਕਰ ਯਾਦਵ ਵਾਸੀ ਪਿੰਡ ਕੰਡਸਰ ਫੁਲਵਰਿਆ ਦੁਧਾਹਾ ਜ਼ਿਲ੍ਹਾ ਸਿਵਾਨ, ਬਿਹਾਰ ਹਾਲ ਵਾਸੀ ਮਕਾਨ ਨੰਬਰ 238 ਹੱਲੋਮਾਜਰਾ ਚੰਡੀਗਡ੍ਹ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਸ ਨੂੰ ਦੋ ਦਿਨਾਂ ਦੇ ਰਿਮਾਂਡ ਲਈ ਸੌਂਪ ਦਿੱਤਾ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਮੁਬਾਰਕਪੁਰ ਪੁਲਿਸ ਚੌਕੀ ਇੰਚਾਰਜ ਕਮਲ ਤਨੇਜਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਮੁਬਾਰਕਪੁਰ ਅਤੇ ਆਸਪਾਸ ਦੇ ਖੇਤਰ 'ਚ ਮਹਿੰਗੇ ਭਾਅ ਤੇ ਵੇਚਦਾ ਆ ਰਿਹਾ ਹੈ। ਅੱਜ ਦੁਪਹਿਰ ਪੁਲਿਸ ਨੇ ਚੰਡੀਗੜ੍ਹ ਅੰਬਾਲਾ ਹਾਈਵੇ 'ਤੇ ਭਾਂਖਰਪੁਰ ਲਾਈਟਾਂ ਨੇੜੇ ਨਾਕਾਬੰਦੀ ਦੌਰਾਨ ਦਿੱਲੀ ਨੰਬਰ ਦੀ ਸਫੈਦ ਰੰਗ ਦੀ ਕਾਰ ਮਾਰੂਤੀ ਐੱਸ ਐਕਸ ਨੂੰ ਤਲਾਸ਼ੀ ਲਈ ਰੋਕਿਆ ਤਾਂ ਉਸ 'ਚੋਂ ਛੇ ਪੇਟੀਆਂ ਦੇਸੀ ਸ਼ਰਾਬ ਮਾਰਕਾ ਸੰਤਰਾ ਫ਼ਾਰ ਸੇਲ ਚੰਡੀਗੜ੍ਹ੍ਹ ਬਰਾਮਦ ਹੋਈਆਂ। ਪੁਲਿਸ ਨੇ ਕਾਰ ਅਤੇ ਸ਼ਰਾਬ ਨੂੰ ਜ਼ਬਤ ਕਰਕੇ ਮੁਲਜ਼ਮ ਨੂੰ ਡੇਰਾਬੱਸੀ ਅਦਾਲਤ 'ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।