ਜੇਐੱਨਐੱਨ, ਚੰਡੀਗੜ੍ਹ : ਮਲੋਆ ਸਥਿਤ ਸਤਸੰਗ ਭਵਨ ਦੇ ਨੇੜੇ ਪੁਲਿਸ ਨੇ ਇਕ ਮੁਲਜ਼ਮ ਨੂੰ 5.25 ਗ੍ਰਾਮ ਹੈਰੋਇਨ ਸਣੇ ਗਿ੍ਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਡੱਡੂਮਾਜਰਾ ਵਾਸੀ ਬਲਦੇਵ ਰਾਜ ਦੇ ਤੌਰ 'ਤੇ ਹੋਈ ਹੈ। ਮੁਲਜ਼ਮ ਖਿਲਾਫ਼ ਥਾਣਾ ਪੁਲਿਸ ਕੇਸ ਦਰਜ ਕਰ ਲਿਆ ਹੈ। ਥਾਣਾ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਬਲਦੇਵ ਰਾਜ ਨਸ਼ੀਲਾ ਪਦਾਰਥ ਲੈ ਕੇ ਮਲੋਆ ਤੋਂ ਹੋ ਕੇ ਪੰਜਾਬ ਵੱਲ ਜਾ ਰਿਹਾ ਹੈ। ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਮੁਲਜ਼ਮ ਨੂੰ ਸਤਿਸੰਗ ਭਵਨ ਦੇ ਨੇੜੇ ਦਬੋਚ ਲਿਆ। ਮੁਲਜ਼ਮ ਦੀ ਤਲਾਸ਼ੀ ਲੈਣ 'ਤੇ ਹੈਰੋਇਨ ਦੀ ਬਰਾਮਦਗੀ ਹੋਈ ਹੈ।