ਜੇਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਚੰਡੀਗੜ੍ਹ ਤੋਂ ਲਿਆਂਦੀ ਸ਼ਰਾਬ ਦੀਆਂ 9 ਬੋਤਲਾਂ ਸਮੇਤ ਇਕ ਵਿਅਕਤੀ ਨੂੰ ਫੜਿਆ ਹੈ। ਜਾਣਕਾਰੀ ਅਨੁਸਾਰ ਜ਼ੀਰਕਪੁਰ ਥਾਣੇ ਦੇ ਏਐੱਸਆਈ ਬੂਟਾ ਸਿੰਘ ਪੁਲਿਸ ਪਾਰਟੀ ਸਮੇਤ ਭਬਾਤ ਰੋਡ ਗੋਦਾਮ ਖ਼ੇਤਰ ਮੌਜੂਦ ਸਨ ਕਿ ਚੰਡੀਗੜ੍ਹ ਸਾਈਡ ਤੋ ਇਕ ਵਿਅਕਤੀ ਪੈਦਲ ਆ ਰਹਿਆ ਸੀ ਜੋ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਤੇ ਪਿੱਛੇ ਮੁੜਨ ਲੱਗਾ ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜਿਨ੍ਹਾਂ ਦੀ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 9 ਬੋਤਲਾਂ ਸ਼ਰਾਬ ਮਾਰਕਾ ਸੌਫ਼ਰਸ ਸ਼ਨ ਬਰਾਮਦ ਹੋਈਆਂ ਮੁਲਾਜ਼ਮ ਦੀ ਪਹਿਚਾਣ ਬਲਕਾਰ ਕੁਮਾਰ ਉਰਫ਼ ਬੱਬੂ ਪੁੱਤਰ ਕਰੈਸ਼ਨ ਲਾਲ ਵਾਸੀ ਮਕਾਨ ਨੰਬਰ 219 ਬਸੰਤ ਵਿਹਾਰ ਢਕੋਲੀ ਵਜੋਂ ਹੋਈ ਹੈ ਪੁਲਿਸ ਨੇ ਮੁਜਰਮ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।