ਜੇਐੱਸ ਕਲੇਰ, ਜ਼ੀਰਕਪੁਰ : ਬਲਟਾਣਾ ਚੌਂਕੀ ਪੁਲਿਸ ਨੇ ਚੰਡੀਗੜ੍ਹ ਤੋਂ ਸਸਤੇ ਭਾਅ 'ਤੇ ਢਕੋਲੀ ਖੇਤਰ 'ਚ ਵੇਚਣ ਲਈ ਲਿਆਂਦੀਆਂ ਸ਼ਰਾਬ ਦੀਆ 4 ਪੇਟੀਆ ਬਰਾਮਦ ਕਰ ਕੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਬਲਟਾਣਾ ਚੌਂਕੀ ਦੇ ਐੱਸਆਈ ਹਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਰਾਤ ਸਮੇਂ ਬਲਟਾਣਾ ਗੁਰਦੁਆਰਾ ਸਾਹਿਬ ਨਜ਼ਦੀਕ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਚੰਡੀਗੜ੍ਹ ਸਾਈਡ ਤੋ ਇੱਕ ਆਟੋ ਸਵਾਰ ਵਿਅਕਤੀ ਸ਼ਰਾਬ ਸਮੇਤ ਬਲਟਾਣਾ ਵਲ ਆ ਰਿਹਾ ਹੈ ਸੂਚਨਾ ਤੇ ਪੁਲਿਸ ਵੱਲੋਂ ਤੁਰੰਤ ਨਾਕੇਬੰਦੀ ਕਰ ਆਟੋ ਚਾਲਕ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜਿਸਦੀ ਸ਼ੱਕ ਦੇ ਬਿਨਾਹ ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 4 ਪੇਟੀਆਂ ਸਰਾਬ ਮਾਰਕਾ ਸੰਤਰਾ ਫ਼ਾਰ ਸੇਲ ਇੰਨ ਚੰਡੀਗੜ੍ਹ ਓਨਲੀ ਬਰਾਮਦ ਹੋਈ ਮੁਜਰਮ ਦੀ ਪਛਾਣ ਅਨਿਲ ਕੁਮਾਰ ਪੁੱਤਰ ਬਲਜੀਤ ਸਿੰਘ ਵਾਸੀ ਮਕਾਨ ਨੰਬਰ 652 ਗਲੀ ਨੰਬਰ 4 ਹਿੱਮਤਗੜ੍ਹ ਢਕੋਲੀ ਵਜੋ ਹੋਈ ਪੁਲਿਸ ਨੇ ਮੁਲਾਜਮ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ।