ਜੇਐੱਨਐੱਨ, ਚੰਡੀਗੜ੍ਹ : ਮਨੀਮਾਜਰਾ ਵਾਸੀ ਇਕ ਵਿਆਹੁਤਾ ਵਿਅਕਤੀ ਨੂੰ ਲਗਪਗ ਤਿੰਨ ਸਾਲ ਤੋਂ ਮੁਟਿਆਰ ਨੂੰ ਵਿਆਹ ਦੇ ਝਾਂਸੇ 'ਚ ਫਸਾ ਕੇ ਜਬਰ ਜਨਾਹ ਕਰਨ ਦੇ ਦੋਸ਼ 'ਚ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨੀਮਾਜਰਾ ਦੇ ਸ਼ਾਂਤੀ ਨਗਰ ਵਾਸੀ ਵਸੀਮ ਅੱਬਾਸ ਵਜੋਂ ਹੋਈ ਹੈ, ਜਿਸ ਨੂੰ ਪੁਲਿਸ ਨੇ ਜਬਰ ਜਨਾਹ ਦੀ ਧਾਰਾ ਤਹਿਤ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ। ਜਿੱਥੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਸੀਮ ਅੱਬਾਸ ਸ਼ਾਸਤਰੀ ਨਗਰ 'ਚ ਸੈਲੂਨ ਚਲਾਉਂਦਾ ਸੀ। ਪੀੜਤਾ ਦਾ ਦੋਸ਼ ਹੈ ਕਿ ਜਨਵਰੀ 2016 'ਚ ਵਸੀਮ ਅੱਬਾਸ ਨਾਲ ਉਸ ਦੀ ਜਾਣ-ਪਛਾਣ ਹੋਈ ਸੀ। ਦੋਸਤੀ ਹੋਣ ਮਗਰੋਂ ਅੱਬਾਸ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਤੇ ਮਿਲਣ-ਜੁਲਣ ਲੱਗਾ। ਇਸ ਮਗਰੋਂ ਮੁਲਜ਼ਮ ਉਸ ਨਾਲ ਸਰੀਰਕ ਸਬੰਧ ਵੀ ਬਣਾਉਣ ਲੱਗਾ। ਜਦੋਂ ਮੁਟਿਆਰ ਉਸ ਨਾਲ ਵਿਆਹ ਕਰਨ ਦੀ ਗੱਲ ਕਰਦੀ ਤਾਂ ਕੁਝ ਬਹਾਨਾ ਕਰਕੇ ਟਾਲ ਦਿੰਦਾ ਸੀ। ਇਸ ਵਿਚਾਲੇ ਕੁਝ ਦਿਨ ਪਹਿਲਾਂ ਪੀੜਤਾ ਨੂੰ ਮੁਲਜ਼ਮ ਅੱਬਾਸ ਦੇ ਵਿਆਹੁਤਾ ਹੋਣ ਦੀ ਗੱਲ ਪਤਾ ਚੱਲ ਗਈ। ਉਸ ਨੇ ਮੁਲਜ਼ਮ ਨੂੰ ਵਿਆਹੁਤਾ ਹੋਣ ਬਾਰੇ ਪੁੱਿਛਆ ਤਾਂ ਉਹ ਗੱਲ ਨੂੰ ਘੁੰਮਾ ਕੇ ਝੂਠ ਬੋਲਣ ਲੱਗਾ। ਜਿਸ ਮਗਰੋਂ ਪੀੜਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਨੂੰ ਮਨੀਮਾਜਰਾ ਥਾਣਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ।