ਕੈਪਸਨ 16ਸੀਐਚਡੀ929ਪੀ

ਚੌਂਕੀਦਾਰ ਦੇ ਅੰਨੇ ਕਤਲ ਦੇ ਦੋਸ਼ 'ਚ ਗਿ੍ਫਤਾਰ ਕੀਤੇ ਵਿਅਕਤੀ ਨੂੰ ਅਦਾਲਤ 'ਚ ਪੇਸ ਕਰਦੀ ਹੋਈ ਲਾਲੜੂ ਪੁਲਿਸ

* ਮਾਮਲਿਆ ਸੁਲਿਝਆ

* ਕਤਲ 'ਚ ਵਰਤਿਆ ਹਥਿਆਰ ਕੀਤਾ ਬਰਾਮਦ

* ਤਿੰਨ ਕਬਾੜੀਆਂ ਖਿਲਾਫ਼ ਚੋਰੀ ਦਾ ਮਾਮਲਾ ਦਰਜ

ਸੁਰਜੀਤ ਸਿੰਘ ਕੋਹਾੜ, ਲਾਲੜੂ

ਨੇੜਲੇ ਪਿੰਡ ਜਾਸਤਨਾ ਕਲਾਂ 'ਚ ਬੰਦ ਪਈ ਇਕ ਜੂਸ ਦੀ ਫੈਕਟਰੀ 'ਚ 29 ਜੁਲਾਈ ਨੂੰ 44 ਸਾਲਾ ਚੌਂਕੀਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਸੀ। ਜਿਸ ਸਬੰਧੀ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਹੱਲ ਕਰਦਿਆਂ ਕਤਲ ਦੇ ਦੋਸ਼ 'ਚ ਇਕ ਅਤੇ ਚੋਰੀ ਦੇ ਦੋਸ਼ 'ਚ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਥਾਣਾ ਲਾਲੜੂ ਵਿਖੇ ਸ਼ੁੱਕਰਵਾਰ ਸ਼ਾਮ ਸੱਦੀ ਪ੍ਰਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਡੇਰਾਬੱਸੀ ਗੁਰਬਖਸ਼ੀਸ਼ ਸਿੰਘ ਮਾਨ ਤੇ ਐੱਸਐੱਚਓ ਲਾਲੜੂ ਇੰਸਪੈਕਟਰ ਰਜਨੀਸ ਚੌਧਰੀ ਨੇ ਦੱਸਿਆ ਕਿ ਉਕਤ ਮਾਮਲੇ 'ਚ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਉਰਫ ਿਢਬਰੀ ਵਾਸੀ ਪਿੰਡ ਬਸੌਲੀ ਥਾਣਾ ਹੰਡੇਸਰਾ, ਜੋ ਇਸੇ ਫੈਕਟਰੀ 'ਚ ਦਿਨ ਦੇ ਚੌਕੀਦਾਰ ਦੀ ਡਿਊਟੀ ਕਰਦਾ ਸੀ। ਮਿ੍ਤਕ ਵਿਜੈ ਪ੍ਰਜਾਪਤ ਪੁੱਤਰ ਸ਼ਿਵ ਨੰਦਨ ਵਾਸੀ ਬਿਹਾਰ ਰਾਤ ਦੇ ਚੌਦੀਕਾਰ ਦੀ ਡਿਊਟੀ ਕਰਦਾ ਸੀ। ਕਥਿਤ ਦੋਸ਼ੀ ਫੈਕਟਰੀ 'ਚੋਂ ਲੋਹਾ ਚੋਰੀ ਕਰਕੇ ਵੇਚਣ ਦਾ ਆਦੀ ਸੀ, ਜੋ ਪਿਛਲੇ ਅੱਠ-ਦਸ ਸਾਲ ਤੋਂ ਉਕਤ ਫ਼ੈਕਟਰੀ 'ਚ ਨੌਕਰੀ ਕਰਦਾ ਸੀ ਅਤੇ ਉਹ ਫ਼ੈਕਟਰੀ ਦੀਆਂ ਮੋਟਰਾਂ ਚੋਰੀ ਕਰਕੇ ਵੇਚਣਾ ਚਾਹੁੰਦਾ ਸੀ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਸੰਨੀ ਕਬਾੜੀਆ ਵਾਸੀ ਲਾਲੜੂ ਮੰਡੀ ਨਾਲ ਮੋਟਰਾਂ ਵੇਚਣ ਸਬੰਧੀ ਗੱਲਬਾਤ ਤਹਿ ਕੀਤੀ ਅਤੇ ਮਿ੍ਤਕ ਚੌਕੀਦਾਰ ਨੂੰ ਵੀ ਪੈਸੇ ਦਾ ਲਾਲਚ ਦਿੱਤਾ ਪਰ ਮਿ੍ਤਕ ਦੇ ਮਨਾਂ ਕਰਨ 'ਤੇ ਦੋਸ਼ੀ ਗੁਰਵਿੰਦਰ ਸਿੰਘ ਨੇ ਰਾਤ ਸਮੇਂ ਵਿਜੈ ਪ੍ਰਜਾਪਤ ਦਾ ਕਤਲ ਕਰ ਦਿੱਤਾ ਤੇ ਲਾਸ਼ ਕਮਰੇ 'ਚ ਰੱਖ ਦਿੱਤੀ ਪੁਲਿਸ ਨੇ ਸੰਨੀ ਕਬਾੜੀਆ, ਸੰਜੀਵ ਕੁਮਾਰ ਵਾਸੀ ਲਾਲੜੂ ਤੇ ਉਸ ਦੇ ਜੀਜੇ ਜਗਤਾਰ ਸਿੰਘ ਵਾਸੀ ਫਤਿਹਾਬਾਦ ਨੂੰ ਬਲੇਰੋ ਗੱਡੀ ਸਮੇਤ ਗਿ੍ਫ਼ਤਾਰ ਕਰ ਲਿਆ, ਜਿਸ 'ਚ ਉਹ ਫੈਕਟਰੀ ਦੀਆਂ ਮੋਟਰਾਂ ਚੋਰੀ ਕਰਨ ਲਈ ਕਤਲ ਵਾਲੀ ਰਾਤ ਨੂੰ ਫੈਕਟਰੀ ਵਿਚ ਆਏ ਸਨ ਥਾਣਾ ਮੁੱਖੀ ਨੇ ਦੱਸਿਆ ਕਿ ਤਿੰਨ ਕਬਾੜੀਆਂ ਖਿਲਾਫ਼ ਚੋਰੀ ਤੇ ਦਿਨ ਦੇ ਚੌਂਕੀਦਾਰ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਤੋਂ ਕਤਲ 'ਚ ਵਰਤਿਆ ਹਥਿਆਰ ਬਰਾਮਦ ਕਰ ਲਿਆ ਹੈ ਤੇ ਵੇਚੀ ਮੋਟਰਾਂ ਤੇ ਹੋਰ ਸਮਾਨ ਬਰਾਮਦ ਕਰਨਾ ਹਾਲੇ ਬਾਕੀ ਹੈ।