ਜੇ ਐੱਸ ਕਲੇਰ, ਜ਼ੀਰਕਪੁਰ : ਐੱਸਐੱਸਪੀ ਮੋਹਾਲੀ ਸਤਿੰਦਰ ਸਿੰਘ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਸਬੰਧੀ ਜਾਰੀ ਹੋਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਡਾ. ਰਵਜੋਤ ਕੌਰ ਗਰੇਵਾਲ ਐੱਸਪੀ (ਦਿਹਾਤੀ), ਅਮਰੋਜ਼ ਸਿੰਘ ਡੀਐੱਸਪੀ ਸਬ ਡਵੀਜ਼ਨ ਜ਼ੀਰਕਪੁਰ ਦੀ ਨਿਗਰਾਨੀ ਹੇਠ ਐੱਸਐੱਚਓ ਜ਼ੀਰਕਪੁਰ ਇੰਸ: ਉਂਕਾਰ ਸਿੰਘ ਬਰਾੜ ਦੀ ਯੋਗ ਅਗਵਾਈ 'ਚ ਏਐੱਸਆਈ ਰਾਜੇਸ਼ ਚੌਹਾਨ ਸਮੇਤ ਪੁਲਿਸ ਪਾਰਟੀ ਦੇ ਪਟਿਆਲਾ ਚੌਂਕ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਮੌਜੂਦ ਸੀ ਤਾਂ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਕਿ ਦੋਸ਼ੀ ਲਲਿਤ ਪੁੱਤਰ ਭਾਰਤ ਭੂਸ਼ਨ ਵਾਸੀ 1497 ਨੇੜੇ ਮਹਾਵੀਰ ਮੰਦਰ ਰਾਜਪੁਰਾ ਟਾਊਨ ਜ਼ਿਲ੍ਹਾ ਪਟਿਆਲਾ ਜੋ ਕਿ ਚੋਰੀ ਦੇ ਮੋਟਰਸਾਈਕਲ ਪਰ ਜਾਅਲੀ ਨੰਬਰ ਪੀਬੀ-65 ਜ਼ੈਡ-6259 ਲਗਾ ਕੇ ਲੋਹਗੜ੍ਹ ਖ਼ੇਤਰ 'ਚ ਘੁੰਮ ਰਿਹਾ ਹੈ। ਜੋ ਖੂਫੀਆ ਇਤਲਾਹ ਹਾਸਲ ਹੋਣ ਪਰ ਮੁਕੱਦਮਾ ਦਰਜ ਕਰਨ ਉਪਰੰਤ ਦੋਸ਼ੀ ਬੌਂਬੀ ਨੂੰ ਗਿ੍ਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਉਕਤ ਦੋਸ਼ੀ ਪਾਸੋਂ ਚੋਰੀਸ਼ੁਦਾ ਮੋਟਰਸਾਈਕਲ ਨੰਬਰ ਪੀਬੀ-70ਬੀ- 3274 ਮਾਰਕਾ ਹੀਰੋ ਹੌਂਡਾ ਸਪਲੈਂਡਰ ਬਰਾਮਦ ਕੀਤਾ ਗਿਆ। ਮੁਲਜ਼ਮ ਨੂੰ ਅਦਾਲਤ ਵੱਲੋਂ 1 ਦਿਨ ਦਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਮੁਲਜ਼ਮ ਲਲਿਤ ਪਾਸੋਂ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਉਸ ਹੋਰ ਕਿੱਥੇ-ਕਿੱਥੇ ਚੋਰੀਆਂ ਕੀਤੀਆਂ ਹਨ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ। ਗਿ੍ਫ਼ਤਾਰ ਕੀਤੇ ਦੋਸ਼ੀ ਲਲਿਤ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਵਾਨਾ ਹੈ।