ਸੜਕ ਹਾਦਸੇ 'ਚ ਆਪਣੇ ਮਾਂ-ਬਾਪ ਗਵਾ ਚੁੱਕੇ ਬੱਚਿਆਂ ਦੀ ਐੱਨਆਰਆਈ ਪਰਿਵਾਰ ਕਰੇਗਾ ਦੇਖਭਾਲ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੋਹਾਣਾ ਪਿੰਡ 'ਚ ਕਿਰਾਏ 'ਤੇ ਰਹਿਣ ਵਾਲੀ ਮੀਨੂ ਚੌਹਾਨ 11 ਤਰੀਕ ਨੂੰ ਆਪਣੀ ਡਿਊਟੀ ਖ਼ਤਮ ਕਰ ਪੈਦਲ ਵਾਪਸ ਘਰ ਆ ਰਹੀ ਸੀ ਉਦੋਂ ਸੈਕਟਰ 69 'ਚ ਇੱਕ ਬਾਇਕ ਸਵਾਰ ਨੇ ਉਹਨੂੰ ਜ਼ੋਰ ਨਾਲ ਟੱਕਰ ਮਾਰੀ ਜਿਸ 'ਚ ਉਸਦੀ ਮੌਤ ਹੋ ਗਈ। ਮਾਂ ਦੇ ਗੁਜਰ ਜਾਣ ਦੇ ਬਾਅਦ 6 ਸਾਲ ਦਾ ਬਾਦਲ ਅਤੇ 8 ਸਾਲ ਦੀ ਤਾਇਆ ਯਤੀਮ ਹੋ ਗਏ ਕਿਉਂਕਿ 4 ਸਾਲ ਪਹਿਲਾਂ ਇਨ੍ਹਾਂ ਦੇ ਪਿਤਾ ਦੀ ਵੀ ਹਾਦਸੇ 'ਚ ਮੌਤ ਹੋ ਗਈ ਸੀ। ਇਨ੍ਹਾਂ ਬੱਚਿਆਂ ਨੂੰ ਯਤੀਮ ਕਰਲ ਵਾਲਾ ਅਤੇ ਉਨ੍ਹਾਂ ਦੀ ਮਾਂ ਦੀ ਮੌਤ ਦਾ ਮੁਲਜ਼ਮ ਫੇਜ਼- 8 ਥਾਣਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਜਗਦੀਸ਼ ਨਿਵਾਸੀ ਪਿੰਡ ਮਲਕਪੁਰ ਦੇ ਰੂਪ 'ਚ ਹੋਈ ਹੈ। ਜਿਸਨੂੰ ਬਾਅਦ 'ਚ ਜਮਾਨਤ 'ਤੇ ਛੱਡ ਦਿੱਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਯਤੀਮ ਬੱਚਿਆਂ ਨੂੰ ਗੋਦ ਲੈਣ ਲਈ ਮੋਹਾਲੀ ਪੁਲਿਸ ਨੂੰ ਵਿਦੇਸ਼ ਤੋਂ ਕਈ ਐੱਨਆਰਆਈ ਪਰਿਵਾਰ ਨੇ ਅਪ੍ਰਰੋਚ ਕੀਤੀ ਹੈ। ਸੂਤਰਾਂ ਅਨੁਸਾਰ ਕੈਨੇਡਾ ਦੇ ਇਕ ਪਰਿਵਾਰ ਨੇ ਉਨ੍ਹਾਂ ਦੀ ਜ਼ਿੰਮੇਦਾਰੀ ਚੁੱਕਣ ਦਾ ਫੈਸਲਾ ਲਿਆ ਹੈ। ਜਿਸਦੇ ਲਈ ਕਾਗਜ਼ੀ ਕਾਰਵਾਈ ਸ਼ੁਰੂ ਹੋ ਗਈ ਹੈ।

ਦਰਅਸਲ ਦੋਨੋਂ ਬੱਚਿਆਂ ਦੇ ਯਤੀਮ ਹੋਣ ਦੇ ਬਾਅਦ ਮੋਹਾਲੀ ਪ੍ਰਸ਼ਾਸਨ ਨੇ ਇਨ੍ਹਾਂ ਦੋਨਾਂ ਬੱਚਿਆਂ ਨੂੰ ਯਤੀਮ ਆਸ਼ਰਮ ਭੇਜਣ ਦਾ ਫੈਸਲਾ ਲਿਆ ਸੀ ਪਰ ਉਦੋਂ ਇਨ੍ਹਾਂ ਦੋਨਾਂ ਬੱਚਿਆਂ ਨੂੰ ਧੀਰਜ ਨਾਮ ਦੇ ਵਿਅਕਤੀ ਨੇ ਅਪਣਾ ਲਿਆ ਸੀ। ਇਨ੍ਹਾਂ ਦੋਨਾਂ ਬੱਚਿਆਂ ਨੂੰ ਮਿਲਣ ਲਈ ਅਤੇ ਉਨ੍ਹਾਂ ਦਾ ਹਾਲ ਜਾਣਨ ਲਈ ਸ਼ਨਿੱਚਰਵਾਰ ਨੂੰ ਐੱਸਪੀ ਟ੍ਰੈਫਿਕ ਗੁਰਜੋਤ ਸਿੰਘ ਕਲੇਰ ਆਪਣੀ ਟੀਮ ਦੇ ਨਾਲ ਉੱਥੇ ਪੁੱਜੇ ਸਨ। ਐੱਸਪੀ ਨੇ ਦੋਨਾਂ ਬੱਚਿਆਂ ਨੂੰ ਮਠਿਆਈ ਖਿਡੌਣੇ ਅਤੇ ਗਰਮ ਕੱਪੜੇ ਦਿੱਤੇ। ਐੱਸਪੀ ਨੇ ਇਹਨਾਂ ਬੱਚਿਆਂ ਨੂੰ ਸੰਭਾਲ ਰਹੇ ਧੀਰਜ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਵਾਇਆ ਸੀ ਕਿ ਬੱਚਿਆਂ ਦੀ ਪੜ੍ਹਾਈ ਤੇ ਖਰਚ ਨੂੰ ਲੈ ਕੇ ਉਹ ਪ੍ਰਸ਼ਾਸਨ ਨਾਲ ਗੱਲ ਕਰਨਗੇ ਤਾਂਕਿ ਇਨ੍ਹਾਂ ਨੂੰ ਸਰਕਾਰੀ ਸਕੀਮ ਦਾ ਫਾਇਦਾ ਮਿਲ ਸਕੇ। ਪਰ ਹੁਣ ਇਸ ਯਤੀਮ ਬੱਚਿਆਂ ਦੀ ਪਰਵਰਿਸ਼ ਲਈ ਹਜ਼ਾਰਾਂ ਪਰਿਵਾਰ ਸਾਹਮਣੇ ਆ ਗਏ ਹਨ।

ਵਿਆਹ ਤੋਂ 10 ਦਿਨ ਪਹਿਲਾਂ ਹੋ ਗਈ ਹਾਦਸੇ 'ਚ ਮਾਂ ਦੀ ਮੌਤ

ਮੀਨੂ ਆਪਣੇ ਦੋਨਾਂ ਬੱਚਿਆਂ ਦੇ ਨਾਲ ਸੋਹਾਣਾ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ ਅਤੇ ਬੇਸਟੇਕ ਮਾਲ 'ਚ ਕੰਮ ਕਰਦੀ ਸੀ। ਉਸਦੇ ਪਤੀ ਦੀ 4 ਸਾਲ ਪਹਿਲਾਂ ਹਾਦਸੇ 'ਚ ਮੌਤ ਹੋ ਗਈ ਸੀ ਜਿਸਦੇ ਬਾਅਦ ਮੀਨੂ ਇਕੱਲੇ ਹੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ। ਸਾਲ 2019 'ਚ ਮੀਨੂ ਨੂੰ ਇੱਕ ਧੀਰਜ ਨਾਮ ਦਾ ਨੌਜਵਾਨ ਮਿਲਿਆ ਜੋ ਕਿ 21 ਨਵੰਬਰ 2020 'ਚ ਉਸ ਤੋਂ ਵਿਆਹ ਕਰਨ ਵਾਲਾ ਸੀ ਪਰ ਵਿਆਹ ਤੋਂ ਠੀਕ 10 ਦਿਨ ਪਹਿਲਾਂ 11 ਨਵੰਬਰ ਨੂੰ ਇਕ ਸੜਕ ਹਾਦਸੇ 'ਚ ਮੀਨੂ ਦੀ ਮੌਤ ਹੋ ਗਈ ਸੀ।