ਚੰਡੀਗੜ੍ਹ: ਲੋਹੜੀ ਦਾ ਤਿਉਹਾਰ ਪੰਜਾਬ ਵਿਚ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ ਅਤੇ ਲੋਕ ਬੜੀ ਉਮੀਦ ਨਾਲ ਲੋਹੜੀ ਮੰਗਦੇ ਹਨ ਪਰ ਇਸ ਲੋਹੜੀ ਦੇ ਤਿਉਹਾਰ ਮੋਕੇ ਪੰਜਾਬ ਦੇ ਕੱਚੇ ਮੁਲਾਜ਼ਮ ਨਿਰਾਸ਼ ਦਿੱਸੇ। ਕਿਉਂਕਿ ਇਹ ਮੁਲਾਜ਼ਮ ਸਰਕਾਰ ਤੋਂ ਆਪਣੇ ਹੱਕ ਮੰਗ ਰਹੇ ਹਨ ਤੇ ਕਾਂਗਰਸ ਸਰਕਾਰ ਨੇ 2 ਸਾਲਾਂ ਦੋਰਾਨ ਇਹਨਾਂ ਮੁਲਾਜ਼ਮਾਂ ਨੂੰ ਸਿਰਫ ਲਾਰੇ ਹੀ ਦਿੱਤੇ ਹਨ। ਅੱਜ ਲੋਹੜੀ ਦੇ ਮੋਕੇ 'ਤੇ ਕੱਚੇ ਮੁਲਾਜ਼ਮ ਇਕੱਠੇ ਹੋ ਕੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਲੋਹੜੀ ਮੰਗਣ ਆਏ ਤੇ ਮੁਲਾਜ਼ਮ ਇਸ ਉਮੀਦ ਨਾਲ ਆਏ ਸਨ ਕਿ ਲੋਹੜੀ ਦੇ ਤਿਉਹਾਰ ਮੌਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਲੋਹੜੀ ਪਾਈ ਜਾਵੇਗੀ ਪਰ ਪਹਿਲਾ ਵਾਗੂੰ ਹੀ ਜਦੋਂ ਕਿਸੇ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਮੁਲਾਜ਼ਮਾਂ ਨੇ ਰੋਸ ਵਿਚ ਆ ਕੇ ਕਾਂਗਰਸ ਭਵਨ ਦੇ ਬਾਹਰ 'ਹੁੱਕਾ ਬੀ ਹੁੱਕਾ ਕਾਂਗਰਸ ਸ਼ਾਸਨ ਭੁੱਖ, ਹੁੱਕਾ ਬੀ ਹੁੱਕਾ ਮੁੱਖ ਮੰਤਰੀ ਕੈਪਟਨ ਭੁੱਖਾ, ਹੁੱਕਾ ਬੀ ਹੁੱਕਾ ਮਨਪ੍ਰੀਤ ਬਾਦਲ ਭੁੱਖਾ, ਹੁੱਕਾ ਬੀ ਹੁੱਕਾ ਕਾਂਗਰਸ ਪ੍ਰਧਾਨ ਭੁੱਖਾ, ਹੁੱਕਾ ਬੀ ਹੁੱਕਾ ਹਰ ਇਕ ਮੰਤਰੀ ਭੁੱਖਾ' ਦੇ ਨਾਅਰੇ ਲਗਾਏ। ਇਸ ਮੌਕੇ ਕਾਂਗਰਸ ਦੇ ਜਰਨਲ ਸਕੱਤਰ ਜੁਗਲ ਕਿਸ਼ੋਰ ਸ਼ਰਮਾਂ ਕਿਸ਼ੋਰ ਨੇ ਬਾਹਰ ਆ ਕੇ ਮੁਲਾਜ਼ਮਾਂ ਤੋਂ ਫੋਟੋ ਫਰੇਮ ਲਿਆ । ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਜੋ ਫੋਟੋ ਫਰੇਮ ਦਿੱਤਾ ਹੈ ਉਹ ਮੁੱਖ ਮੰਤਰੀ ਪੰਜਾਬ ਤੱਕ ਜਲਦ ਪੁੱਜਦਾ ਕਰ ਦਿੱਤਾ ਜਾਵੇਗਾ ਅਤੇ ਮੁਲਾਜ਼ਮਾਂ ਦੇ ਰੋਸ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੁ ਕਰਵਾਇਆ ਜਾਵੇਗਾ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਸੱਜਣ ਸਿੰਘ, ਅਸ਼ੀਸ਼ ਜੁਲਾਹਾ, ਪ੍ਰਵੀਨ ਸ਼ਰਮਾਂ, ਰਜਿੰਦਰ ਸਿੰਘ ਸੰਧਾ, ਰਾਕੇਸ਼ ਕੁਮਾਰ, ਪਵਨ ਗਡਿਆਲ, ਰਿਸ਼ੀ ਸੋਨੀ ਆਦਿ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਦੋਰਾਨ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਅਤੇ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਨੂੰ ਪੂਰੀਆ ਤਨਖਾਹਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਸਰਕਾਰ ਮੁਲਾਜ਼ਮਾਂ ਦੀ ਗੱਲ ਸੁਨਣ ਨੂੰ ਤਿਆਰ ਹੀ ਨਹੀਂ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਵੀ 10 ਜਨਵਰੀ ਨੂੰ ਮੁਲਾਜ਼ਮਾਂ ਵੱਲੋਂ ਕਾਂਗਰਸ ਭਵਨ ਜਾ ਕੇ ਵਾਅਦਿਆਂ ਦੀ ਤਸਵੀਰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੂੰ ਸੋਪੀ ਸੀ। ਜਿਸ ਦੋਰਾਨ ਉਨ੍ਹਾਂ ਵੱਲੋਂ ਮੀਡੀਆ ਦੀ ਮੋਜੂਦਗੀ ਵਿਚ ਐਲਾਨ ਕੀਤਾ ਸੀ ਕਿ ਜਲਦ ਹੀ ਮੁਲਾਜ਼ਮ ਆਗੂਆਂ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾ ਕੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਇਕ ਸਾਲ ਬਿੱਤਣ ਦੇ ਬਾਵਜੂਦ ਵੀ ਮੁਲਾਜ਼ਮਾਂ ਦੀ ਕੋਈ ਮੀਟਿੰਗ ਨਹੀਂ ਹੋਈ। ਅੱਜ ਮੁਲਾਜ਼ਮਾਂ ਵੱਲੋਂ ਫਿਰ ਤੋਂ ਸੱਤਾ ਵਿਚ ਆਉਣ ਤੋਂ ਪਹਿਲਾ ਅਤੇ ਸਰਕਾਰ ਬਨਣ ਦੋਰਾਨ 2 ਸਾਲਾਂ ਦੋਰਾਨ ਕੀਤੇ ਵਾਅਦਿਆ ਦੀ ਫੋਟੋ ਫਰੇਮ ਚ ਜੜੀ ਤਸਵੀਰ ਪੇਸ਼ ਕੀਤੀ। ਜਿਸ ਵਿਚ ਵੱਖ ਵੱਖ ਮੰਤਰੀਆਂ ਵੱਲੋਂ ਕੀਤੇ ਵਾਅਦੇ ਅਤੇ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਦਿੱਤੇ ਭਰੋਸੇ ਦੀਆਂ ਫੋਟੋ ਜੜੀਆਂ ਹੋਈਆਂ ਸਨ।

ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਬਹੁਤ ਨਜ਼ਦੀਕ ਆ ਗਈਆਂ ਹਨ ਤੇ ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਪੰਜਾਬ ਵਿੱਚ ਕੱਚੇ ਮੁਲਾਜ਼ਮਾਂ ਦੀ ਤਦਾਦ ਬਹੁਤ ਜ਼ਿਆਦਾ ਹੈ ਅਤੇ ਸਰਕਾਰ ਨੋਜਵਾਨਾਂ ਦਾ ਅੱਤ ਦਾ ਸੋਸ਼ਣ ਕਰ ਰਹੀ ਹੈ। ਇਸ ਲਈ ਪੰਜਾਬ ਦੇ ਨੋਜ਼ਵਾਨ ਤਰਸਯੋਗ ਹਾਲਾਤਾਂ ਨੂੰ ਦੇਖਦੇ ਹੋਏ ਅਤੇ ਪੰਜਾਬ ਦੀ ਮਰ ਰਹੀ ਨੋਜਵਾਨੀ ਨੂੰ ਬਚਾਉਣ ਲਈ ਸੁੱਤੀ ਸਰਕਾਰ ਨੂੰ ਜਗਾਉਣ ਲਈ 'ਸਰਕਾਰ ਜਗਾਓ, ਰੁਜ਼ਗਾਰ ਬਚਾਓ' ਦੀ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। ਇਸ ਮੁਹਿੰਮ ਵਿਚ ਪੰਜਾਬ ਦੇ ਕਾਲਜਾਂ ਵਿਚ ਪੜ੍ਹ ਰਹੇ ਨੋਜਵਾਨ, ਬੇਰੁਜ਼ਗਾਰ ਨੋਜ਼ਵਾਨਾਂ ਅਤੇ ਵੱਖ ਵੱਖ ਵਿਭਾਗਾਂ ਵਿਚ ਕੱਚੇ ਤੋਰ 'ਤੇ ਕੰਮ ਕਰ ਰਹੇ ਜਾਂ ਘੱਟ ਤਨਖਾਹਾਂ 'ਤੇ ਕੰਮ ਕਰ ਰਹੇ ਨੋਜਵਾਨਾਂ ਨੂੰ ਲਾਮਬੰਦ ਕਰਕੇ ਸ਼ਾਮਿਲ ਕੀਤਾ ਜਾਵੇਗਾ। ਸਮੂਹ ਨੋਜਵਾਨਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਬਣਦੇ ਹੱਕਾਂ ਤੋਂ ਜਾਗਰੂਕ ਕੀਤਾ ਜਾਵੇਗਾ ਅਤੇ ਸਮੇਂ-ਸਮੇਂ ਦੀ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਤੋਂ ਜਾਗਰੂਕ ਕਰਵਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੋਰਾਨ 'ਸਰਕਾਰ ਜਗਾਓ, ਰੁਜ਼ਗਾਰ ਬਚਾਓ' ਮੁਹਿੰਮ ਨੂੰ ਸ਼ੋਸ਼ਲ ਮੀਡੀਆ, ਨੁੱਕੜ ਨਾਟਕਾਂ ਅਤੇ ਹੋਰ ਤਰੀਕਿਆ ਰਾਹੀਂ ਪੰਜਾਬ ਦੇ ਆਮ ਲੋਕਾਂ ਨੂੰ ਸਰਕਾਰ ਦਾ ਕੱਚ ਸੱਚ ਦਿਖਾ ਕੇ ਹੱਕਾਂ ਪ੍ਰਤੀ ਲਾਮਬੰਦ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੱਲ੍ਹ ਮਿਤੀ 12 ਜਨਵਰੀ ਨੂੰ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਘੰਰਸ਼ ਕਮੇਟੀ ਦੀ ਲੁਧਿਆਣਾ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿਚ ਅਗਲੇ ਸਘੰਰਸ਼ ਦਾ ਐਲਾਨ ਕੀਤਾ ਜਾਵੇਗਾ।

Posted By: Amita Verma