ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਅਬ ਨਹੀਂ ਵੈੱਲਫੇਅਰ ਸੁਸਾਇਟੀ ਦੇ ਆਗੂਆਂ ਨੇ ਪਾਸਪੋਰਟ ਅਧਿਕਾਰੀ ਨਾਲ ਮੁਲਾਕਾਤ ਕਰਕੇ ਧੋਖੇਬਾਜ਼ ਲਾੜੇ-ਲਾੜੀਆਂ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਕੀਤੀ ਹੈ। ਸੁਸਾਇਟੀ ਦੇ ਚੇਅਰਮੈਨ ਰਾਕੇਸ਼ ਸ਼ਰਮਾ ਤੇ ਮੁੱਖ ਇੰਚਾਰਜ ਸਤਵਿੰਦਰ ਕੌਰ ਸੱਤੀ ਨੇ ਕਿਹਾ ਕਿ ਐੱਨਆਰਆਈ ਪਤੀਆਂ ਤੋਂ ਦੁਖੀ ਪਤਨੀਆਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਪਾਸਪੋਰਟ ਦਫ਼ਤਰਾਂ ਵੱਲੋਂ ਰੱਦ ਕਰਵਾਏ ਗਏ ਪਾਸਪੋਰਟ ਵਿਦੇਸ਼ਾਂ 'ਚ ਬਣੀਆਂ ਅੰਬੈਸੀਆਂ ਵੱਲੋਂ ਦੁਬਾਰਾ ਰੀਨਿਊ ਕਰ ਦਿੱਤੇ ਜਾਂਦੇ ਹਨ ਜਿਸ ਕਰਕੇ ਦੁਖੀ ਪਤਨੀਆਂ ਨੂੰ ਨਿਆਂ ਨਹੀ ਮਿਲਦਾ।

ਪਾਸਪੋਰਟ ਅਧਿਕਾਰੀ ਸੁਭਾਸ਼ ਕਵੀਰਾਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਅੰਬੈਸੀਆਂ ਵੱਲੋਂ ਬਣਾਏ ਜਾ ਰਹੇ ਪਾਸਪੋਰਟ 'ਤੇ ਉਹ ਕੁਝ ਨਹੀਂ ਕਰ ਸਕਦੇ। ਇਸ ਮੌਕੇ ਸਰਬਜੀਤ ਕੌਰ, ਕੁਲਵਿੰਦਰ ਕੌਰ, ਵਰਿੰਦਰ ਕੌਰ, ਕਰੀਨਾ, ਮਨਦੀਪ, ਸੁਰਿੰਦਰ, ਪ੍ਰਭਦੀਪ ਕੌਰ, ਰਜਿੰਦਰ ਕੌਰ ਆਦਿ ਸ਼ਾਮਿਲ ਸਨ।