v> ਜੇਐਨਐਨ, ਚੰਡੀਗੜ : ਪੰਜਾਬ ਯੂੁਨੀਵਰਸਿਟੀ ਨੇ ਕੋਰੋਨਾ ਵਾਇਰਸ ਕਾਰਨ ਵੱਖ ਵੱਖ ਐਂਟ੍ਰੈਸ ਟੈਸਟ ਦੀਆਂ ਤਰੀਕਾਂ ਵਿਚ ਬਦਲਾਅ ਕੀਤਾ ਗਿਆ ਹੈ। ਯੁੂਨੀਵਰਸਿਟੀ ਦੇ ਐਂਟ੍ਰੈਸ ਟੈਸਟ ਪਹਿਲਾ 27 ਜੁਲਾਈ ਤੋਂ ਸ਼ੁਰੂ ਹੋਣੇ ਸਨ ਪਰ ਹੁਣ ਇਹ ਟੈਸਟ ਚਾਰ ਅਕਤੂਬਰ 2020 ਤੋਂ ਸ਼ੁਰੂ ਹੋਣਗੇ ਅਤੇ 7 ਨਵੰਬਰ ਤਕ ਚੱਲਣਗੇ।

ਪੀਯੂ ਸੀਟੈਟ ਅੰਡਰ ਗ੍ਰੈਜੂਏਟ, ਬੀਏ, ਬੀਕਾਮ, ਐਲਐਲਬੀ, ਆਨਰਜ਼ ਲਈ ਚਾਰ ਅਕਤੂਬਰ ਨੂੰ ਪਹਿਲਾ ਐਂਟ੍ਰੈਸ ਟੈਸਟ ਹੋਵੇਗਾ ਜਦਕਿ ਸੀਟੈੱਟ ਪੋਸਟ ਗ੍ਰੈਜੂਏਟ ਲਈ 10 ਅਕਤੂਬਰ, ਪੰਜਾਬ ਯੂਨੀਵਰਸਿਟੀ ਟੂਰਿਜ਼ਮ ਐਂਡ ਹਾਸਪਿਟੈਲਿਟੀ 16 ਅਕਤੂਬਰ, ਕੋਚਿੰਗ ਇਨ ਚੰਡੀਗਡ਼੍ਹ ਇੰਜੀਨੀਅਰਿੰਗ ਮੈਥੇਮੇਟਿਕਸ ਅਤੇ ਪੀਯੂ ਲੀਟ 18 ਅਕਤੂਬਰ, ਐਲਐਲਬੀ ਥਰਡ ਈਅਰ 22 ਅਕਤੂਬਰ ਐਮਬੀਏ ਐਕਜ਼ੀਕਿਊਟਿਵ ਫਾਰ ਯੂਸੋਲ 30 ਅਕਤੂਬਰ ਅਤੇ ਐਮਫਿਲ ਅਤੇ ਪੀਐਚਡੀ ਦਾ ਟੈਸਟ 7 ਨਵੰਬਰ

ਨੂੰ ਹੋਵੇਗਾ। ਇਸ ਦੇ ਨਾਲ ਹੀ ਜ਼ਿਆਦਾ ਜਾਣਕਾਰੀ ਲਈ ਵਿਦਿਆਰਥੀ ਪੀਯੂ ਦੀ ਵੈਬਸਾਈਟ ’ਤੇ ਚੈੱਕ ਕਰ ਸਕਦੇ ਹਨ ਅਤੇ ਆਪਣੇ ਟੈਸਟ ਨਾਲ ਸਬੰਧਤ ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ।

Posted By: Tejinder Thind