ਜੇਐੱਨਐੱਨ, ਚੰਡੀਗੜ੍ਹ : ਨਗਰ ਨਿਗਮ ਦੇ ਸੈਕਟਰ-19 ਤੇ 38 ਸਥਿਤ ਡਿਸਪੈਂਸਰੀ ਵਿਚ ਦੋ ਦਿਨ ਬਾਅਦ ਐਂਟੀ ਰੈਬੀਜ ਵੈਕਸੀਨ ਲੱਗਣ ਲੱਗੇਗਾ। ਇਨ੍ਹਾਂ ਦੋਵਾਂ ਡਿਸਪੈਂਸਰੀਆਂ ਵਿਚ ਕਾਫੀ ਦਿਨਾਂ ਤੋਂ ਵੈਕਸੀਨ ਉਪਲਬੱਧ ਨਹੀਂ ਸਨ। ਇਸ ਨਾਲ ਕੁੱਤੇ ਦੇ ਕੱਟਣ ਤੋਂ ਬਾਅਦ ਉੱਥੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਬਿਨਾਂ ਵੈਕਸੀਨ ਦੇ ਵਾਪਿਸ ਜਾਣਾ ਪੈ ਰਿਹਾ ਸੀ। ਨਗਰ ਨਿਗਮ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਖ਼ਿਰਕਾਰ ਵੈਕਸੀਨ ਸਪਲਾਇਰ ਕੰਪਨੀ ਨਾਲ ਟੈਂਡਰ ਕਰ ਲਿਆ ਹੈ। 24 ਤੋਂ 48 ਘੰਟੇ ਦੇ ਅੰਦਰ ਕੰਪਨੀ ਵੈਕਸੀਨ ਦਾ ਪਹਿਲਾ ਸਟਾਕ ਭੇਜ ਦੇਵੇਗੀ। ਨਗਰ ਨਿਗਮ ਦੇ ਮੈਡੀਕਲ ਆਫਿਸਰ ਹੈਲਥ ਡਾ. ਅੰਮਿ੍ਤ ਵਡਿੰਗ ਨੇ ਦੱਸਿਆ ਕਿ ਟੈਕਨੀਕਲ ਵੈਲੂਵੇਸ਼ਨ ਕਾਰਨ ਟੈਂਡਰ ਦੀ ਪ੍ਰਕਿਰਿਆ ਪੈਂਡਿੰਗ ਸੀ। ਰੇਟ ਕੰਟ੍ਰੈਕਟ ਫਾਈਨਲ ਕਰ ਕੇ ਵੈਕਸੀਨ ਸਪਲਾਇਰ ਕੰਪਨੀ ਨਾਲ ਟੈਂਡਰ ਕਰ ਲਿਆ ਗਿਆ ਹੈ।