ਪੰਜਾਬੀ ਜਾਗਰਣ ਬਿਊਰੋ, ਚੰਡੀਗਡ਼੍ਹ : ਪੰਜਾਬ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੇ ਵੱਧਣ ਦੇ ਨਾਲ ਨਾਲ ਇਸ ਦੀ ਗ੍ਰਿਫ਼ਤ ਵਿਚ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਆ ਰਹੇ ਹਨ। ਇਸ ਨੂੰ ਧਿਆਨ ਵਿਚ ਰੱਖਦਿਆਂ ਡੀਜੀਪੀ ਪੰਜਾਬ ਨੇ ਆਪਣੇ ਮੁਲਾਜ਼ਮਾਂ ਨੂੰ ਦਫ਼ਤਰਾਂ ਅੰਦਰ ਸਿਰਫ਼ 50 ਫੀਸਦ ਸਟਾਫ਼ ਦੀ ਮੌਜੂਦਗੀ ਦੇ ਹੁਕਮ ਦਿੱਤੇ ਹਨ। ਇਹ ਹੁਕਮ ਕੋਰੋੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਸੋਸ਼ਲ ਡਿਸਟੈਂਸਿੰਗ ਬਣਾਉਣ ਲਈ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਪਿਛਲੇ ਵੱਖ ਵੱਖ ਹੁਕਮਾਂ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਦਫ਼ਤਰਾਂ ਵਿਚ 50 ਫੀਸਦ ਸਟਾਫ਼ ਦੀ ਮੌਜੂਦਗੀ ਦਾ ਜ਼ਿਕਰ ਹੈ।

ਕੋਰੋਨਾ ਵਾਇਰਸ ਨਾਲ ਫਰੰਟ ਲਾਈਨ ’ਤੇ ਲੜ੍ਹਨ ਵਾਲੀ ਪੰਜਾਬ ਪੁਲਿਸ ਦਾ ਕੋਰੋਨਾ ਸੰਕਟ ਦੌਰਾਨ ਨਵਾਂ ਚਿਹਰਾ ਜਨਤਾ ਨੂੰ ਦੇਖਣ ਨੂੰ ਮਿਲਿਆ ਸੀ। ਉਨ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਲੋਕਾਂ ਦੀ ਸੇਵਾ ਕੀਤੀ ਪਰ ਅੱਜ ਸਥਿਤੀ ਇਹ ਹੈ ਇਹ ਕੋਰੋਨਾ ਯੋਧੇ ਵੱਡੀ ਗਿਣਤੀ ਵਿਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਲਈ ਅਹਿਤਿਆਤ ਵਰਤਦੇ ਹੋਏ ਡੀਜੀਪੀ ਪੁਲਿਸ ਨੇ ਇਹ ਹੁਕਮ ਜਾਰੀ ਕੀਤੇ ਹਨ।

ਪੜ੍ਹੋ ਹੁਕਮਾਂ ਦੀ ਕਾਪੀ

Posted By: Tejinder Thind