ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਲਾਟਰੀਜ਼ ਵਿਭਾਗ ਨੇ ਨਿਊ ਯੀਅਰ ਬੰਪਰ-2020 ਜਾਰੀ ਕਰ ਦਿੱਤਾ ਹੈ। ਇਸ ਬੰਪਰ ਦਾ ਪਹਿਲਾ ਇਨਾਮ 3 ਕਰੋੜ ਰੁਪਏ ਦਾ ਹੋਵੇਗਾ। ਲਾਟਰੀਜ਼ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਜੇਤੂਆਂ ਨੂੰ (ਡੇਢ -ਡੇਢ ਕਰੋੜ ਰੁਪਏ) ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਜਾ ਇਨਾਮ 10 ਲੱਖ ਰੁਪਏ ਦਾ ਹੋਵੇਗਾ, ਜੋ ਕਿ 5 ਜੇਤੂਆਂ ਨੂੰ ਦਿੱਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਪਹਿਲਾ ਇਨਾਮ ਗਾਰੰਟਿਡ ਜਨਤਾ 'ਚ ਵਿਕੀਆਂ ਹੋਈਆਂ ਟਿਕਟਾਂ 'ਚੋਂ ਹੀ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਤੀਜੇ 10 ਇਨਾਮ 5-5 ਲੱਖ ਰੁਪਏ ਦੇ ਹਨ। 20 ਚੌਥੇ ਇਨਾਮ ਇਕ-ਇਕ ਲੱਖ ਰੁਪਏ ਦੇ ਹਨ। ਇਸ ਤੋਂ ਇਲਾਵਾ ਨਿਊ ਯੀਅਰ ਬੰਪਰ 'ਚ ਹੋਰ ਵੀ ਕਈ ਆਕਰਸ਼ਿਤ ਇਨਾਮ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੋੜਾਂ ਰੁਪਏ ਬਣਦੀ ਹੈ। ਇਹ ਬੰਪਰ ਦਾ ਡਰਾਅ 17 ਜਨਵਰੀ 2020 ਨੂੰ ਕੱਢਿਆ ਜਾਵੇਗਾ।