ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ

ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਇਕ ਨਵਾਂ ਪੈਂਤਰਾ ਲੱਭਿਆ ਹੈ। ਸਿੱਖਿਆ ਸਕੱਤਰ ਿਯਸ਼ਨ ਕੁਮਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਜਿਸ ਤਰ੍ਹਾਂ ਨਿੱਜੀ ਸਕੂਲਾਂ ਵਿਚ ਜਨਮ ਦਿਨ ਮਨਾਉਣ ਦੀ ਪ੍ਰਕਿਰਿਆ ਹੈ ਉਸੇ ਤਰ੍ਹਾਂ ਸਰਕਾਰੀ ਸਕੂਲਾਂ ਵਿਚ ਵੀ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾਣ। ਵਿਭਾਗ ਦਾ ਮੰਨਣਾ ਹੈ ਇਸ ਨਾਲ ਬੱਚਿਆਂ ਵਿਚ ਉਤਸ਼ਾਹ ਵਧੇਗਾ ਅਤੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵੀ ਵਧੇਗੀ।

ਹਾਲਾਂਕਿ ਵਿਭਾਗ ਦੇ ਡੀਈਓ ਖੁਦ ਜਾ ਕੇ ਵਿਦਿਆਰਥੀਆਂ ਸਵੇਰ ਦੀ ਅਸੈਂਬਲੀ ਵਿਚ ਪ੍ਰਤੀ ਵਿਦਿਆਰਥੀ ਇਕ ਵਿਦਿਆਰਥੀ ਲੈ ਕੇ ਆਉਣ ਲਈ ਸਹੁੰ ਚੁਕਾਉਂਣ ਦੇ ਪ੫ੋਗਰਾਮ ਵੀ ਉਲੀਕ ਰਹੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵੱਧਗੀ।

ਸਿੱਖਿਆ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਹ ਪੱਤਰ ਜਾਰੀ ਕਰ ਦਿੱਤਾ ਹੈ ਜਿਸ 7 ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਪਾਲਣਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਪੱਤਰ ਦਾ ਉਦੇਸ਼ ਵਿਦਿਆਰਥੀਆਂ ਦਾ ਸਕੂਲ ਦੇ ਕੈਂਪਸ 'ਚ ਇਸ ਗਤੀਵਿਧੀ ਨਾਲ ਮਨੋਬਲ ਤੇ ਆਤਮ-ਵਿਸ਼ਵਾਸ ਵਧੇਗਾ। ਪੱਤਰ 'ਚ ਜਾਰੀ ਹਦਾਇਤਾਂ ਅਨੁਸਾਰ ਵਿਦਿਆਰਥੀ ਨੂੰ ਸਵੇਰ ਦੀ ਸਭਾ 'ਚ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਜਾਣੀ ਹੈ। ਉਸ ਵਿਦਿਆਰਥੀ ਦੀ ਸ਼ਖਸ਼ੀਅਤ ਬਾਰੇ ਭਾਵ ਉਸ ਦੇ ਚੰਗੇ ਆਚਰਣ, ਪੜ੍ਹਾਈ 'ਚ ਵਧੀਆ ਕਾਰਗੁਜ਼ਾਰੀ ਜਾਂ ਸਹਿ-ਅਕਾਦਮਿਕ ਮੁਕਾਬਲਿਆਂ 'ਚ ਚੰਗੇ ਪ੍ਰਦਰਸ਼ਨ ਬਾਰੇ ਵੀ ਗੱਲਬਾਤ ਕਰਕੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਸਕੂਲ ਦੇ ਖਬਰਾਂ ਵਾਲੇ ਬੋਰਡ ਦੇ ਨਜ਼ਦੀਕ ਢੁਕਵੀਂ ਥਾਂ 'ਤੇ ਜਨਮ ਦਿਨ ਵਾਲੇ ਬੱਚਿਆਂ ਦੇ ਨਾਮ ਵੀ ਲਿਖੇ ਜਾਣ ਤਾਂ ਜੋ ਵਿਦਿਆਰਥੀ ਨੂੰ ਚੰਗਾ ਤੇ ਸਹਿਜ ਮਹਿਸੂਸ ਹੋਵੇ। ਸਕੂਲ ਮੁਖੀ ਸੁਵਿਧਾ ਅਨੁਸਾਰ ਬੱਚੇ ਨੂੰ ਜਨਮ ਦਿਨ ਦੀ ਵਧਾਈ ਦਾ ਕਾਰਡ ਜਾਂ ਕੋਈ ਟੈਗ ਵੀ ਦੇ ਸਕਦੇ ਹਨ। ਪਰ ਧਿਆਨ 'ਚ ਰੱਖਣ ਲਈ ਕਿਹਾ ਗਿਆ ਹੈ ਕਿ ਜਨਮ ਦਿਨ ਵਾਲੇ ਦਿਨ ਕਿਸੇ ਵੀ ਵਿਦਿਆਰਥੀ ਤੋਂ ਕੋਈ ਤੋਹਫਾ ਜਾਂ ਪੈਸਾ ਨਾ ਲਿਆ ਜਾਵੇ।

ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਕਿਹਾ ਕਿ ਬੱਚਿਆਂ ਨੂੰ ਉਹਨਾਂ ਦੇ ਜਨਮ ਦਿਨ 'ਤੇ ਵੱਖ ਪਛਾਣ ਦੇਣ ਨਾਲ ਉਹਨਾਂ ਦੇ ਮਨੋਬਲ 'ਚ ਵਾਧਾ ਹੋਵੇਗਾ ਤੇ ਉਹਨਾਂ ਪ੍ਰਤੀ ਬੋਲੀਆਂ ਗਈਆਂ ਚੰਗੀਆਂ ਗੱਲਾਂ ਬੱਚੇ ਦੇ ਸ਼ਖਸ਼ੀਅਤ ਵਿਕਾਸ ਲਈ ਫਾਇਦੇਮੰਦ ਹੋਣਗੀਆਂ। ਪੱਤਰ ਵਿਚ ਹਦਾਇਤ ਦਿੱਤੀ ਗਈ ਹੈ ਕਿ ਜਿਸ ਤਰ੍ਹਾਂ ਹਰ ਰੋਜ਼ ਸਕੂਲ ਦੇ ਬਲੈਕ ਬੋਰਡ ਉਤੇ ਖਬਰਾਂ ਦੀਆਂ ਸੁਰਖੀਆਂ ਲਿਖੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਜਨਮ ਦਿਨ ਵਾਲੇ ਦਿਨ ਵਿਦਿਆਰਥੀ ਦਾ ਨਾਮ ਲਿਖਿਆ ਜਾਵੇ। ਇਸ ਤੋਂ ਇਲਾਵਾ ਸਕੂਲਾਂ ਵਿਚ ਵਿਸ਼ੇਸ਼ ਗਤੀਵਿਧੀਆਂ ਵੀ ਕਰਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।