ਜੈ ਸਿੰਘ ਛਿੱਬਰ, ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਮੋਟਰ ਵਹੀਕਲ ਐਕਟ ਦੇ ਭਾਰੀ ਜੁਰਮਾਨੇ ਤੋਂ ਪੰਜਾਬ ਵਾਸੀਆਂ ਨੂੰ ਰਾਹਤ ਮਿਲਣ ਵਾਲੀ ਹੈ। ਟਰਾਂਸਪੋਰਟ ਵਿਭਾਗ ਘੱਟ ਤੋਂ ਘੱਟ ਜੁਰਮਾਨਾ ਲਾਉਣ ਦਾ ਰਾਹ ਲੱਭ ਰਿਹਾ ਹੈ। ਵਿਭਾਗ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਜੁਰਮਾਨੇ ਦੀ ਰਾਸ਼ੀ ਵਿਚੋਂ ਔਸਤ ਰਾਸ਼ੀ ਨਿਸ਼ਚਿਤ ਕਰਨ 'ਤੇ ਵਿਚਾਰ ਕਰ ਰਿਹਾ ਹੈ। ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਹੈ। ਰਿਪੋਰਟ ਤਿਆਰ ਹੋਣ ਤੋਂ ਬਾਅਦ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਨਵਾਂ ਮੋਟਰ ਵਹੀਕਲ ਐਕਟ ਲਾਗੂ ਕੀਤਾ ਜਾਵੇਗਾ। ਇਸ ਤਰ੍ਹਾਂ ਅਗਲੇ ਹਫ਼ਤੇ ਤਕ ਪੁਰਾਣੇ ਨੋਟੀਫਿਕੇਸ਼ਨ ਅਨੁਸਾਰ ਹੀ ਜੁਰਮਾਨਾ ਰਾਸ਼ੀ ਵਸੂਲੀ ਜਾਵੇਗੀ।

New MV Act : ਹੁਣ ਇਸ ਸੂਬੇ 'ਚ ਕੱਟਿਆ 2 ਲੱਖ 500 ਰੁਪਏ ਦਾ ਚਲਾਨ, ਟੁੱਟੇ ਹੁਣ ਤਕ ਦੇ ਸਾਰੇ ਰਿਕਾਰਡ


ਟਰਾਂਸਪੋਰਟ ਮੰਤਰੀ ਦਾ ਮੰਨਣਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾਲ ਵੱਡੇ ਤੇ ਭਿਆਨਕ ਹਾਦਸੇ ਹੋ ਰਹੇ ਹਨ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਕੁਝ ਸਖ਼ਤ ਕਦਮ ਚੁੱਕਣੇ ਪੈਂਦੇ ਹਨ, ਪਰ ਕੁਝ ਗੰਭੀਰ ਉਲੰਘਣਾਵਾਂ ਨੂੰ ਛੱਡ ਕੇ ਬਾਕੀ ਉਲੰਘਣਾਵਾਂ 'ਤੇ ਸਰਕਾਰ ਰਾਹਤ ਦੇਣ 'ਤੇ ਵਿਚਾਰ ਕਰ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਮੰਨਿਆ ਕਿ ਵੱਧ ਰਾਸ਼ੀ ਦਾ ਜੁਰਮਾਨਾ ਹੋਣ 'ਤੇ ਭਿ੍ਸ਼ਟਾਚਾਰ ਨੂੰ ਬਲ ਮਿਲ ਸਕਦਾ ਹੈ, ਪਰ ਇਸ ਰੁਝਾਨ ਨੂੰ ਰੋਕਣ ਲਈ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਮੁਲਾਜ਼ਮਾਂ ਦੇ ਡਿਊਟੀ ਦੌਰਾਨ 'ਬਾਡੀ ਕੈਮਰਾ' ਲਾਇਆ ਜਾਵੇਗਾ।

ਇਨਸਾਨ ਦੇ ਸਿਰ 'ਤੇ ਸਿੰਙ ਨਿਕਲਣ ਦਾ ਦੁਰਲੱਭ ਮਾਮਲਾ, ਆਪ੍ਰੇਸ਼ਨ ਤੋਂ ਬਾਅਦ ਹੋਇਆ ਇਹ

ਗੁਜਰਾਤ ’ਚ ਲੱਗੇਗਾ Flying Cars ਦਾ ਪਹਿਲਾ ਪਲਾਂਟ !, ਜਾਣੋ- ਕੀਮਤ, ਰਫ਼ਤਾਰ ਤੇ ਹੋਰ ਖ਼ੂਬੀਆਂ