ਜੇਐੱਨਐੱਨ, ਚੰਡੀਗੜ੍ਹ : ਐੱਮਸੀਐੱਮ ਡੀਏਵੀ ਕਾਲਜ ਫਾਰ ਵੂਮੈਨ ਸੈਕਟਰ-36 ਦੀ ਚਰਿੱਤਰ ਨਿਰਮਾਣ ਸੰਮਤੀ ਨੇ ਨਵੀਂ ਸਿੱਖਿਆ ਨੀਤੀ 2020 ਦੇ ਬਾਰੇ ਜਾਗਰੂਕਤਾ ਵਧਾਉਣ ਲਈ ਇਕ ਕੌਮੀ ਪੱਧਰ ਦੀ ਨਿਬੰਧ ਲੇਖ ਮੁਕਾਬਲਾ ਕੀਤਾ। ਮੁਕਾਬਲੇਬਾਜ਼ਾਂ ਨੂੰ ਆਪਣੇ ਦਾਖਲੇ ਹਿੰਦੀ/ਅੰਗਰੇਜ਼ੀ/ਪੰਜਾਬੀ 'ਚੋਂ ਕਿਸੇ ਇਕ ਭਾਸ਼ਾ 'ਚ ਜਮ੍ਹਾਂ ਕਰਨ ਲਈ ਕਿਹਾ ਗਿਆ ਸੀ। ਇਸ ਮੁਕਾਬਲੇ ਦੇ ਵਿਸ਼ੇ ਸਨ—ਕੌਮੀ ਸਿੱਖਿਆ ਨੀਤੀ 'ਚ ਵਿਸ਼ਵਿਕ ਕਲਿਆਣ ਦਾ ਮੰਤਰ ਤੇ ਭਾਰਤ 'ਚ ਸਿੱਖਿਅਕ ਸੰਸਥਾਵਾਂ ਦੀ ਭੂਮਿਕਾ। ਮੁਕਾਬਲੇਬਾਜ਼ਾਂ ਨੇ ਉੱਚ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਅਤੇ ਦੇਸ਼ ਭਰ 'ਚ ਵਿਸ਼ਵ ਪੱਧਰੀ ਸੰਸਥਾਵਾਂ ਦੇ ਨਿਰਮਾਣ 'ਚ ਨਵੀਂ ਸਿੱਖਿਆ ਨੀਤੀ ਦੀ ਭੂਮਿਕਾ 'ਤੇ ਪ੍ਰਕਾਸ਼ ਪਾਇਆ। ਹਰੇਕ ਸ਼੍ਰੇਣੀ 'ਚ ਜੇਤੂਆਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਕ ਹੋਰ ਸਰਗਰਮੀ 'ਚ ਚਰਿੱਤਰ ਨਿਰਮਾਣ ਸੰਮਤੀ ਦੇ ਮੈਂਬਰਾਂ ਦੇ ਨਾਲ ਪਿੰ੍ਸੀਪਲ ਡਾ. ਨਿਸ਼ਾ ਭਾਰਗਵ ਨੇ ਸਾਲਾਨਾ ਪੱਤਿ੍ਕਾ ਸਵਸਤੀ ਧਾਰਾ ਦੀ ਘੁੰਡ ਚੁਕਾਈ ਕੀਤੀ।