ਚੰਡੀਗੜ੍ਹ : ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ ਤੇ ਖੁੱਲ੍ਹ ਕੇ ਬਾਗ਼ੀ ਤੇਵਰ ਦਿਖਾ ਰਹੇ ਹਨ। ਉਹ ਰੋਜ਼ਾਨਾ ਟਵੀਟ ਕਰ ਆਪਣੀ ਪ੍ਰਤਿਕਿਰਿਆਵਾਂ ਦੇ ਰਹੇ ਹਨ। ਇਸ ਤਹਿਤ ਅੱਜ ਉਨ੍ਹਾਂ ਨੇ ਮੁੜ ਕੈਪਟਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਲੋਕਾਂ ਨੂੰ ਭਟਕਾਉਣਾ ਬੰਦ ਕਰਨ ਤੇ ਸਿੱਧਾ ਮੁੱਦੇ 'ਤੇ ਆਉਣ। ਕੱਲ੍ਹ, ਅੱਜ ਤੇ ਕੱਲ੍ਹ ਮੇਰੀ ਆਤਮਾ ਗੁਰੂ ਸਾਹਿਬ ਦਾ ਨਿਆਂ ਮੰਗਦੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਨਿਆਂ ਮੰਗਦੀ ਰਹੇਗੀ। ਗੁਰੂ ਦੇ ਇਨਸਾਫ਼ ਦੀ ਮੰਗ ਪਾਰਟੀਆਂ ਤੋਂ ਉੱਪਰ ਹੈ। ਪਾਰਟੀ ਵਾਲਿਆਂ ਦੇ ਮੋਢਿਆਂ 'ਤੇ ਬੰਦੂਕ ਰੱਖ ਚਲਾਉਣਾ ਬੰਦ ਕਰੋ। ਤੁਸੀਂ ਸਿੱਧੇ ਜ਼ਿੰਮੇਵਾਰ ਹੋ ਤੇ ਇਸ ਲਈ - ਤੁਹਾਨੂੰ ਕੌਣ ਬਚਾਵੇਗਾ ਗੁਰੂ ਸਾਹਿਬ ਦੇ ਸੱਚੇ ਦਰਬਾਰ 'ਚੋਂ??

Posted By: Amita Verma